[faridkot-muktsar] - ‘ਇਕ ਨਰੋਏ ਮਨ ਲਈ ਨਿਰੋਗ ਸਰੀਰ ਦਾ ਹੋਣਾ ਜ਼ਰੂਰੀ’

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ)-ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਿਖੇ 2 ਰੋਜ਼ਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਪੀ. ਯੂ. ਰੂਰਲ ਸੈਂਟਰ ਕਾਉਣੀ ਦੇ ਡਾਇਰੈਕਟਰ ਡਾ. ਰਾਜੇਸ਼ ਕੁਮਾਰ ਮਿਸ਼ਰਾ ਨੇ ਜੋਤੀ ਜਗਾ ਕੇ ਖੇਡ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਚੰਗਾ ਸਮਾਜ ਸਿਰਜਣ ’ਚ ਖੇਡਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਨਰੋਏ ਮਨ ਲਈ ਨਿਰੋਗ ਸਰੀਰ ਦਾ ਹੋਣਾ ਜ਼ਰੂਰੀ ਹੈ। ਖੇਡ ਸਮਾਗਮ ਦੇ ਦੂਜੇ ਦਿਨ ਸਮਾਪਤੀ ਦੌਰਾਨ ਡਾ. ਮੋਨਿਕਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਉਂਦਿਆਂ ਵਿਦਿਆਰਥੀਆਂ ਨੂੰ ਖੇਡ ਸੱਭਿਆਚਾਰ ਨਾਲ ਜੁਡ਼ਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਕੁਮਾਰੀ ਸੀਮਾ ਨੇ ਕੀਤਾ।

ਫੋਟੋ - http://v.duta.us/7j0lFgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/FaxIZgAA

📲 Get Faridkot-Muktsar News on Whatsapp 💬