[faridkot-muktsar] - ਗੌਰਵ ਕੰਬੋਜ ਨੇ ਜਿੱਤਿਆ ਬੈਸਟ ਬੈਟਸਮੈਨ ਦਾ ਖਿਤਾਬ

  |   Faridkot-Muktsarnews

ਫਰੀਦਕੋਟ (ਜ. ਬ.)-ਬਾਬਾ ਫਰੀਦ ਲਾਅ ਕਾਲਜ ’ਚ ਚੱਲ ਰਹੇ ਸਪੋਰਟਸ ਮੀਟ ਦੌਰਾਨ ਕ੍ਰਿਕਟ, ਫੁੱਟਬਾਲ, ਵਾਲੀਬਾਲ ਅਤੇ ਬੈਡਮਿੰਟਨ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ’ਚ ਕ੍ਰਿਕਟ ਦਾ ਫਾਈਨਲ ਮੁਕਾਬਲਾ ਬੀ. ਏ. ਐੱਲ. ਐੱਲ. ਬੀ. ਸਾਲ ਤੀਜਾ ਅਤੇ ਐੱਲ. ਐੱਲ. ਬੀ. ਸਾਲ ਤੀਜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ’ਚ ਬੀ. ਏ. ਐੱਲ. ਐੱਲ. ਬੀ. ਦੀ ਟੀਮ ਜੇਤੂ ਰਹੀ। ਇਸ ਕ੍ਰਿਕਟ ਮੈਚ ’ਚ ਗੌਰਵ ਕੰਬੋਜ ਨੇ ਮੈਨ ਆਫ ਦਿ ਮੈਚ, ਮੈਨ ਆਫ ਦੀ ਸੀਰੀਜ਼ ਅਤੇ ਬੈਸਟ ਬੈਟਸਮੈਨ ਦਾ ਖਿਤਾਬ ਜਿੱਤਿਆ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਨੇ ਬੈਸਟ ਬਾਲਰ ਦਾ ਖਿਤਾਬ ਜਿੱਤਿਆ। ਇਸੇ ਤਰ੍ਹਾਂ ਲਡ਼ਕਿਆਂ ਦੇ ਵਾਲੀਬਾਲ ਮੁਕਾਬਲੇ ’ਚ ਬੀ. ਏ. ਐੱਲ. ਐੱਲ. ਬੀ. ਸਾਲ ਪਹਿਲਾ ਦੀ ਟੀਮ ਜੇਤੂ ਰਹੀ ਅਤੇ ਬੀ. ਏ. ਐੱਲ. ਐੱਲ. ਬੀ. ਸਾਲ ਦੂਜਾ ਦੀ ਟੀਮ ਰਨਰਅੱਪ ਰਹੀ ਅਤੇ ਲਡ਼ਕੀਆਂ ਦੇ ਵਾਲੀਬਾਲ ਮੁਕਾਬਲੇ ’ਚ ਬੀ. ਏ. ਐੱਲ. ਐੱਲ. ਬੀ. ਸਾਲ ਤੀਜਾ ਦੀ ਟੀਮ ਜੇਤੂ ਰਹੀ ਅਤੇ ਬੀ. ਏ. ਐੱਲ. ਐੱਲ. ਬੀ. ਸਾਲ ਪੰਜਵਾਂ ਦੀ ਟੀਮ ਰਨਰਅੱਪ ਰਹੀ। ਬੈਡਮਿੰਟਨ ਲਡ਼ਕੀਆਂ ਦੀ ਟੀਮ ’ਚ ਹਰਪ੍ਰੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਜੈਸਮੀਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਫੁੱਟਬਾਲ ਮੁਕਾਬਲੇ ’ਚ ਬੀ. ਏ. ਐੱਲ. ਐੱਲ. ਬੀ. (5 ਸਾਲਾ ਕੋਰਸ) ਦੀ ਟੀਮ ਜੇਤੂ ਰਹੀ ਅਤੇ ਐੱਲ. ਐੱਲ. ਬੀ (3 ਸਾਲਾ ਕੋਰਸ) ਦੀ ਟੀਮ ਰਨਰਅੱਪ ਰਹੀ। ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਪ੍ਰਿੰਸੀਪਲ ਡਾ. ਵੀ. ਕੇ. ਬਖਸ਼ੀ ਨੇ ਇੰਚਾਰਜ ਸਪੋਰਟਸ ਡਾ. ਮਨੀਸ਼ ਕੁਮਾਰ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਇੰਚਾਰਜ ਅਕੈਡਮਿਕ ਪੰਕਜ ਕੁਮਾਰ ਗਰਗ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।

ਫੋਟੋ - http://v.duta.us/7gWWWAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/AotJOAAA

📲 Get Faridkot-Muktsar News on Whatsapp 💬