[faridkot-muktsar] - ਮਹਿੰਦਰਪਾਲ ਸਿੰਘ ਨੂੰ ਸਨਮਾਨ-ਪੱਤਰ ਦੇ ਕੇ ਕੀਤਾ ਸਨਮਾਨਤ

  |   Faridkot-Muktsarnews

ਫਰੀਦਕੋਟ (ਜਸਬੀਰ ਕੌਰ, ਬਾਂਸਲ)-ਸਰਕਾਰੀ ਸਕੂਲਾਂ ਦੀ ਬਿਹਤਰੀ ਅਤੇ ਪਛਾਣ ਲਈ ਆਪਣੇ ਪੱਧਰ ’ਤੇ ਜੁਟੇ ਕੁਝ ਸਕੂਲ ਮੁਖੀਆਂ ਨੂੰ ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਨਮਾਨਤ ਕਰਨ ਦੀ ਕਡ਼ੀ ਤਹਿਤ ਸਰਕਾਰੀ ਹਾਈ ਸਕੂਲ ਢੈਪਈ (ਫਰੀਦਕੋਟ) ਦੇ ਮੁੱਖ ਅਧਿਆਪਕ ਮਹਿੰਦਰਪਾਲ ਸਿੰਘ ਨੂੰ ਸਨਮਾਨ-ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਬੀਤੇ ਦਿਨੀਂ ਸੂਬਾ ਪੱਧਰੀ ਸਨਮਾਨ ਸਮਾਗਮ ਦੌਰਾਨ ਸਨਮਾਨ-ਪੱਤਰ ਲੈਣ ਲਈ ਮਹਿੰਦਰਪਾਲ ਸਿੰਘ ਬੀਮਾਰ ਹੋਣ ਕਾਰਨ ਚੰਡੀਗੜ੍ਹ ਨਹੀਂ ਪਹੁੰਚ ਸਕੇ। ਇਸ ਲਈ ਉਨ੍ਹਾਂ ਦਾ ਇਹ ਸਨਮਾਨ-ਪੱਤਰ ਜ਼ਿਲਾ ਸਿੱਖਿਆ ਅਫ਼ਸਰ (ਸੈ. ਸਿ.) ਫਰੀਦਕੋਟ ਬਲਜੀਤ ਕੌਰ ਨੇ ਅੱਜ ਵਿਸ਼ੇਸ਼ ਤੌਰ ’ਤੇ ਸਰਕਾਰੀ ਹਾਈ ਸਕੂਲ ਢੈਪਈ ਵਿਖੇ ਪਹੁੰਚ ਕੇ ਸਟਾਫ਼ ਦੀ ਹਾਜ਼ਰੀ ’ਚ ਮਹਿੰਦਰਪਾਲ ਸਿੰਘ ਮੁੱਖ ਅਧਿਆਪਕ ਨੂੰ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਸੈਲਫ ਸਮਾਰਟ ਸਕੂਲ ਤਹਿਤ ਲਗਭਗ 1 ਲੱਖ ਰੁਪਏ ਨਾਲ ਸਮੁੱਚੀ ਬਿਲਡਿੰਗ ਦਾ ਰੰਗ-ਰੋਗਨ, ਬਾਲਾ ਤਹਿਤ ਵੱਡਮੁੱਲੀਆਂ ਜਾਣਕਾਰੀਆਂ, ਮਾਟੋ ਅਤੇ ਮੁੱਖ ਗੇਟ ਸਮੇਤ ਚਾਰਦੀਵਾਰੀ ਨੂੰ ਪ੍ਰਭਾਵੀ ਪੋਸਟਰਾਂ ਅਤੇ ਪੇਂਟਿੰਗ ਨਾਲ ਖੂਬਸੂਰਤ ਦਿੱਖ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੀਂਹ ਦੇ ਪਾਣੀ ਦੀ ਬੱਚਤ ਕਰਨ ਲਈ ਬਣਾਏ ਖੂਹ ਦਾ ਨਿਰਮਾਣ ਵੀ ਵੱਡੀ ਪ੍ਰਾਪਤੀ ਰਿਹਾ, ਜੋ ਸਰਪੰਚ ਸੁਖਜੀਤ ਕੌਰ ਬਰਾਡ਼ ਅਤੇ ਸੁਰਿੰਦਰ ਕੁਮਾਰ ਦੇ ਸਾਂਝੇ ਸਹਿਯੋਗ ਨਾਲ ਹੋਈ। ਅਨੇਕਾਂ ਹੀ ਸਰਗਰਮੀਆਂ ਨਾਲ ਸੰਸਥਾ ਨੂੰ ਵੱਖਰਾ ਨਾਂ ਦੇਣ ਕਰ ਕੇ ਉਨ੍ਹਾਂ ਨੂੰ ਇਹ ਸਨਮਾਨ-ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਸੁਰਿੰਦਰ ਸਚਦੇਵਾ ਡੀ. ਐੱਮ., ਜਸਜੀਤ ਸਿੰਘ ਬੀ. ਐੱਮ., ਜਤਿੰਦਰ ਭੋਲਾ, ਬਲਜੀਤ ਸਿੰਘ, ਪ੍ਰਮੋਦ ਧੀਰ, ਮਹਿੰਦਰਪਾਲ, ਅਮਨਦੀਪ ਸਿੰਘ, ਜਗਰੂਪ ਸਿੰਘ, ਕਰਮਦੀਪ ਕੌਰ, ਚਰਨਜੀਤ ਕੌਰ, ਦਲਜੀਤ ਕੌਰ, ਸ਼ਵੇਤਾ, ਸ਼ਿਖਾ, ਨੀਰੂ, ਕਾਲਾ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/n_jb9wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hRNV9wAA

📲 Get Faridkot-Muktsar News on Whatsapp 💬