[firozepur-fazilka] - ‘ਆਪ’ ਦੇ ਆਗੂਆਂ ਨੇ ਸ਼ਹਿਰ ’ਚ ਚਲਾਈ ਸਫਾਈ ਮੁਹਿੰਮ

  |   Firozepur-Fazilkanews

ਫਿਰੋਜ਼ਪੁਰ (ਆਵਲਾ)-ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਸ਼ਹਿਰ ’ਚੋਂ ਗੰਦਗੀ ਨੂੰ ਹਟਾ ਕੇ ਗੁਰੂਹਰਸਹਾਏ ਨੂੰ ਸੁੰਦਰ ਰੂਪ ਦੇਣ ਲਈ ਸਫਾਈ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਪਈ ਗੰਦਗੀ ਨੂੰ ਖੁਦ ਹਟਾ ਕੇ ਸਫਾਈ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸ਼ਹਿਰ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਤਾਂ ਉਹ ਸੰਘਰਸ਼ ਦਾ ਰਸਤਾ ਅਪਣਾਉਣਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਐੱਸ.ਡੀ.ਐੱਮ ਕੁਲਦੀਪ ਬਾਵਾ ਦੇ ਦਫਤਰ ’ਚ ਨਾ ਹੋਣ ਕਾਰਨ ਦਫਤਰ ਵਿਚ ਤਾਇਨਾਤ ਕਰਮਚਾਰੀਆਂ ਨੂੰ ਇਕ ਮੰਗ-ਪੱਤਰ ਵੀ ਸੌਂਪਿਆ। ਇਸ ਮੌਕੇ ਰਣਜੀਤ ਸਿੰਘ ਜ਼ਿਲਾ ਸੈਕਟਰੀ, ਮਲਕੀਤ ਥਿੰਦ, ਸੁਰਿੰਦਰ ਮੋਹਨ ਸਿੰਘ, ਸੁਖਬੀਰ ਸਿੰਘ, ਹਰਨਾਮ ਸਿੰਘ, ਹਰਨੇਕ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ ਆਦਿ ਨੇ ਕਿਹਾ ਕਿ ਅੱਜ ਉਨ੍ਹਾਂ ਸ਼ਹਿਰ ’ਚ ਵੱਖ-ਵੱਖ ਸਥਾਨਾਂ ਦੀ ਸਫਾਈ ਕੀਤੀ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਸਾਫ-ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਦੇ ਆਗੂ ਸਫਾਈ ਕਰਦੇ ਅਤੇ ਐੱਸ.ਡੀ.ਐੱਮ. ਦਫਤਰ ’ਚ ਮੰਗ-ਪੱਤਰ ਦਿੰਦੇ ਹੋਏ। (ਆਵਲਾ)

ਫੋਟੋ - http://v.duta.us/WCBMJQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cvdOgwAA

📲 Get Firozepur-Fazilka News on Whatsapp 💬