[gurdaspur] - ਮੋਟਰਸਾਈਕਲ ਸਵਾਰਾਂ ਨੇ ਪੁਲਸ ਨਾਕੇ ਤੋਂ ਬਚ ਕੇ ਭੱਜਣ ਦੀ ਕੀਤੀ ਕੋਸ਼ਿਸ਼

  |   Gurdaspurnews

ਗੁਰਦਾਸਪੁਰ (ਵਿਨੋਦ)-ਪੁਲਸ ਨਾਕੇ ਤੋਂ ਬਚ ਕੇ ਭੱਜਣ ਦੇ ਚੱਕਰ ਵਿਚ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਇਕ ਸਡ਼ਕ ’ਤੇ ਖੜ੍ਹੀ ਮਹਿੰਦਰਾ ਗੱਡੀ ਨਾਲ ਟਕਰਾ ਜਾਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਥੋਂ ਇਕ ਨੌਜਵਾਨ ਭੱਜ ਗਿਆ, ਜਦਕਿ ਦੂਜੇ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਵੱਲੋਂ ਜਖ਼ਮੀ ਸਮੇਤ ਫਡ਼ੇ ਗਏ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਤਾਲਾਸ਼ੀ ਆਦਿ ਲੈਣ ਤੋਂ ਬਾਅਦ ਪੁਲਸ ਸਟੇਸ਼ਨ ਲਿਜਾਇਆ ਗਿਆ। ਸਥਾਨਕ ਕਾਹਨੂੰਵਾਨ ਚੌਕ ਵਿਚ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਦੀ ਅਗਵਾਈ ਵਿਚ ਨਾਕਾਬੰਦੀ ਕੀਤੀ ਗਈ ਸੀ ਕਿ ਅਚਾਨਕ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਆਉਂਦੇ ਵੇਖ ਜਦ ਪੁਲਸ ਕਰਮਚਾਰੀਆਂ ਨੇ ਰੋਕਣ ਨੂੰ ਕਿਹਾ ਤਾਂ ਇਨ੍ਹਾਂ ਮੋਟਰਸਾਈਕਲ ਨੂੰ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਦਾ ਮੋਟਰਸਾਈਕਲ ਸਡ਼ਕ ’ਤੇ ਖਡ਼੍ਹੀ ਮਹਿੰਦਰਾ ਗੱਡੀ ਨਾਲ ਟਕਰਾ ਗਿਆ, ਜਿਸ ਕਾਰਨ ਉਹ ਡਿੱਗ ਗਏ। ਜ਼ਖ਼ਮੀ ਸਤਲੀਨ ਸਿੰਘ ਤਾਂ ਉਥੇ ਜ਼ਖਮੀ ਹੋ ਕੇ ਡਿੱਗ ਗਿਆ, ਜਦਕਿ ਦੋ ਮੌਕੇ ਤੋਂ ਭੱਜ ਗਏ, ਪੁਲਸ ਨੇ ਪਿੱਛਾ ਕਰ ਕੇ ਭੱਜਣ ਵਾਲੇ ਦੂਜੇ ਮੁਲਜ਼ਮ ਨੂੰ ਤਾਂ ਫਡ਼ ਲਿਆ, ਪਰ ਤੀਸਰਾ ਫਰਾਰ ਹੋ ਗਿਆ।ਇਕ ਮੁਲਜ਼ਮ ’ਤੇ ਪਹਿਲਾਂ ਵੀ ਦਰਜ ਹਨ ਕਈ ਮਾਮਲੇ ਪੁਲਸ ਅਧਿਕਾਰੀ ਅਨੁਸਾਰ ਜੋ ਮੁਲਜ਼ਮ ਜ਼ਖ਼ਮੀ ਹਾਲਤ ਵਿਚ ਫਡ਼ਿਆ ਗਿਆ ਸਤਲੀਨ ਵਾਸੀ ਗੁਰਦਾਸਪੁਰ ਵਿਰੁੱਧ ਸਿਟੀ ਪੁਲਸ ਸਮੇਤ ਹੋਰ ਪੁਲਸ ਸਟੇਸ਼ਨਾਂ ’ਚ ਐੱਨ. ਡੀ. ਪੀ. ਐੱਸ ਐਕਟ ਸਮੇਤ ਹੋਰ ਕਈ ਕੇਸ ਦਰਜ ਹਨ, ਜਿਸ ਕਾਰਨ ਇਨ੍ਹਾਂ ਦਾ ਨਾਕੇ ਤੋਂ ਭੱਜਣਾ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦਾ ਹੈ। ਉਹ ਅੱਜ ਤੱਕ ਜ਼ਮਾਨਤ ’ਤੇ ਹੈ। ਇਸ ਲਈ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਫੋਟੋ - http://v.duta.us/qoLU4AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/w0SgQgAA

📲 Get Gurdaspur News on Whatsapp 💬