[patiala] - ਬਰਾਡ਼ ਨੇ ਝਿੰਜਰ ਨੂੰ ਐੱਸ. ਓ. ਆਈ. ਜੱਥੇਬੰਦੀ ਜਲਦ ਐਲਾਨ ਕਰਨ ਦੇ ਦਿੱਤੇ ਨਿਰਦੇਸ਼

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜੱਥੇਬੰਦੀ ਐੱਸ. ਓ. ਆਈ. ਦੀ ਇਕ ਵਿਸ਼ੇਸ਼ ਮੀਟਿੰਗ ਜੱਥੇਬੰਦੀ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾਡ਼ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਵੱਖ-ਵੱਖ ਜ਼ੋਨਾਂ ਦੇ ਜ਼ੋਨਲ ਪ੍ਰਧਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਬਰਾਡ਼ ਵਲੋਂ ਐੱਸ. ਓ. ਆਈ. ਦੇ ਜ਼ੋਨਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਹਿਦਾਇਤ ਜਾਰੀ ਕੀਤੀ ਕਿ ਉਹ 31 ਮਾਰਚ ਤੋਂ ਪਹਿਲਾਂ-ਪਹਿਲਾਂ ਜਿੱਥੇ ਮਾਲਵਾ ਜ਼ੋਨ ਅਧੀਨ ਪੈਂਦੇ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨਾਲ ਮੀਟਿੰਗਾਂ ਮੁਕੰਮਲ ਕਰਨ ਉਥੇ 31 ਮਾਰਚ ਤੋਂ ਪਹਿਲਾਂ-ਪਹਿਲਾਂ ਮਾਲਵਾ ਜ਼ੋਨ 3 ਦੀ ਸਮੁੱਚੀ ਜੱਥੇਬੰਦੀ ਜ਼ਿਲਾ ਫਤਿਹਗਡ਼੍ਹ ਸਾਹਿਬ, ਮੋਹਾਲੀ, ਰੋਪਡ਼ ਅਤੇ ਲੁਧਿਆਣਾ ਦਾ ਐਲਾਨ ਕਰਨ ਤੇ ਜਲਦ ਹੀ ਇਨ੍ਹਾਂ ਚਾਰੇ ਜ਼ਿਲਿਆਂ ’ਚ ਪੈਂਦੇ ਹਲਕਿਆਂ ’ਚ ਹਲਕਾ ਪੱਧਰ ਤੇ ਪ੍ਰਧਾਨ ਵੀ ਨਿਯੁਕਤ ਕੀਤੇ ਜਾਣ ਤਾਂ ਜੋ ਹੇਠਲੇ ਪੱਧਰ ਤੇ ਜੱਥੇਬੰਦੀ ਦਾ ਵਿਸਥਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ। ਇਸ ਮੌਕੇ ’ਤੇ ਜ਼ੋਨਲ ਪ੍ਰਧਾਨ ਝਿੰਜਰ ਨੇ ਦੱਸਿਆ ਕਿ ਉਹਨਾਂ ਵਲੋਂ ਹੁੁਣ ਤੱਕ ਜ਼ੋਨ ਦੇ ਅਧੀਨ ਪੈਂਦੇ 20 ਕਾਲਜਾਂ ਤੇ 3 ਯੂਨੀਵਰਸਿਟੀਆਂ ’ਚ ਮੀਟਿੰਗਾਂ ਕਰਕੇ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾ ਚੁੱਕਾ ਹੈ ਤੇ ਰਹਿੰਦੇ ਵਿੱਦਿਅਕ ਅਦਾਰਿਆਂ ’ਚ ਵੀ ਜਲਦ ਮੀਟਿੰਗਾਂ ਕਰਕੇ ਕੌਮੀ ਪ੍ਰਧਾਨ ਪਰਮਿੰਦਰ ਬਰਾਡ਼ ਦੇ ਹੁਕਮਾਂ ਮੁਤਾਬਿਕ ਜੱਥੇਬੰਦੀ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸ. ਓ. ਆਈ. ’ਚ ਸ਼ਾਮਿਲ ਹੋਣ ਲਈ ਵਿਦਿਆਰਥੀ ਵਰਗ ’ਚ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਦਾ ਪ੍ਰਮਾਣ ਅਦਾਰਿਆਂ ’ਚ ਹੋ ਰਹੀਆਂ ਵੱਡੀਆਂ ਮੀਟਿੰਗਾਂ ਹਨ। ਇਸ ਮੌਕੇ ’ਤੇ ਚੇਅਰਮੈਨ ਗੁਰਸ਼ਰਨ ਸਿੰਘ ਬਾਜਵਾ, ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਤਾਰੀ ਸੀਨੀ ਆਗੂ ਐੱਸ. ਓ. ਆਈ, ਹਰਪ੍ਰੀਤ ਸਿੰਘ ਰਿੱਚੀ, ਵਰਿੰਦਰ ਸਿੰਘ ਨੌਲਖਾ, ਹਰਮਨਦੀਪ ਸਿੰਘ ਚੁੰਨੀ ਮਾਜਰਾ, ਮਨਦੀਪ ਸਿੰਘ ਪਨੈਚ, ਸਿਮਰਨ ਟਿਵਾਣਾ ਪ੍ਰਧਾਨ ਮਾਤਾ ਗੁਜਰੀ ਕਾਲਜ, ਗੁਰਮੇਲ ਖਹਿਰਾ ਪ੍ਰਧਾਨ ਵਿਸ਼ਵ ਸਿੱਖ ਯੁਨੀਵਰਸੀਟੀ, ਨਵਰਾਜ ਸਿੰਘ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਕਾਲਜ, ਅਰਸ਼ਦੀਪ ਸਿੰਘ ਟਿਵਾਣਾ ਆਦਿ ਹਾਜ਼ਰ ਸਨ।

ਫੋਟੋ - http://v.duta.us/R_zcNgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/pzGPTwAA

📲 Get Patiala News on Whatsapp 💬