[ropar-nawanshahar] - ਖਪਤਕਾਰ ਨੇ ਕੇਬਲ ਆਪ੍ਰੇਟਰ ’ਤੇ ਪੁਰਾਣਾ ਸੈੱਟ- ਬਾਕਸ ਲਾਉਣ ਦਾ ਲਾਇਆ ਦੋਸ਼

  |   Ropar-Nawanshaharnews

ਰੋਪੜ (ਕੈਲਾਸ਼)-ਸ਼ਹਿਰ ਦੇ ਕੁਝ ਭਾਗਾਂ ’ਚ ਕੇਬਲ ਨੈੱਟਵਰਕਿੰਗ ਦੀ ਸਮੱਸਿਆ ਦੇ ਕਾਰਨ ਜਿੱਥੇ ਲੋਕ ਆਪਣੇ ਮਨਪਸੰਦ ਚੈਨਲਾਂ ਨੂੰ ਦੇਖਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉਥੇ ਬਾਜ਼ਾਰ ’ਚ ਇਕ ਖਪਤਕਾਰ ਨੇ ਕੁਨੈਕਸ਼ਨ ਦਿੰਦੇ ਸਮੇਂ ਪੁਰਾਣਾ ਸੈੱਟ-ਟਾਪ ਬਾਕਸ ਲਾਉਣ ਅਤੇ ਬਾਅਦ ’ਚ ਉਸ ਦੀ ਕੋਈ ਸੁਣਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲ ਬਾਜ਼ਾਰ ਦੇ ਦੁਕਾਨਦਾਰ ਲਵਦੀਪ ਅਰੋਡ਼ਾ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਸ ਨੇ ਕੇਬਲ ਆਪ੍ਰੇਟਰ ਤੋਂ ਨਵਾਂ ਕੁਨੈਕਸ਼ਨ ਲਿਆ ਸੀ। ਪਰ ਕੁਨੈਕਸ਼ਨ ਲਾਉਂਦੇ ਸਮੇਂ ਕੇਬਲ ਆਪ੍ਰੇਟਰ ਵੱਲੋਂ ਪੁਰਾਣਾ ਸੈੱਟ-ਟਾਪ ਬਾਕਸ ਲਾਇਆ ਗਿਆ ਜਿਸ ਨੂੰ ਲੈ ਕੇ ਵੀ ਲਵਦੀਪ ਅਰੋਡ਼ਾ ਨੇ ਉਸ ਸਮੇਂ ਇਤਰਾਜ਼ ਜਤਾਇਆ ਪਰ ਉਸ ਨੂੰ ਬਦਲਣ ਦਾ ਭਰੋਸਾ ਦੇਣ ਦੇ ਬਾਅਦ ਕੇਬਲ ਕੁਨੈਕਸ਼ਨ ਸ਼ੁਰੂ ਕਰ ਦਿੱਤਾ ਗਿਆ। ਲਵਦੀਪ ਅਰੋਡ਼ਾ ਨੇ ਦੱਸਿਆ ਕੁਝ ਦਿਨਾਂ ਦੇ ਬਾਅਦ ਉਸ ਦਾ ਕੇਬਲ ਕੁਨੈਕਸ਼ਨ ਬੰਦ ਹੋ ਗਿਆ ਜਿਸ ਦੇ ਲਈ ਉਸ ਨੇ ਸਬੰਧਤ ਕੇਬਲ ਆਪ੍ਰੇਟਰ ਨੂੰ ਿਸ਼ਕਾਇਤ ਦਿੱਤੀ। ਪਰ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਲਵਦੀਪ ਅਰੋਡ਼ਾ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਸ ਨੇ ਸਬੰਧਤ ਕੇਬਲ ਆਪ੍ਰੇਟਰ ਨੂੰ 1000 ਰੁਪਏ ਦੇ ਕੇ ਨਵਾਂ ਕੁਨੈਕਸ਼ਨ ਲਿਆ ਸੀ। ਪਿਛਲੇ 14 ਦਿਨਾਂ ਤੋਂ ਉਸ ਦੇ ਦੁਕਾਨ ਦੀ ਕੇਬਲ ਬੰਦ ਪਈ ਹੈ ਅਤੇ ਉਹ ਸਬੰਧਤ ਆਪ੍ਰੇਟਰ ਨੂੰ ਕਈ ਵਾਰ ਫੋਨ ਕਰ ਚੁੱਕਾ ਹੈ। ਹੁਣ ਨਾ ਤਾਂ ਕੇਬਲ ਆਪ੍ਰੇਟਰ ਉਨ੍ਹਾਂ ਦਾ ਸੈੱਟ-ਟਾਪ ਬਾਕਸ ਬਦਲ ਰਿਹਾ ਹੈ ਅਤੇ ਨਾ ਹੀ ਫੋਨ ਚੁੱਕ ਰਿਹਾ ਹੈ।ਕੀ ਕਹਿੰਦੇ ਨੇ ਸਬੰਧਤ ਕੇਬਲ ਪ੍ਰਬੰਧਕ ਦੂਜੇ ਪਾਸੇ ਜਦੋਂ ਇਸ ਸਬੰਧੀ ਸਬੰਧਤ ਕੇਬਲ ਪ੍ਰਬੰਧਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੈੱਟ-ਟਾਪ ਬਾਕਸ ਦੀ ਗਾਰੰਟੀ ਕੰਪਨੀ ਵੱਲੋਂ 6 ਮਹੀਨੇ ਦੀ ਦਿੱਤੀ ਜਾਂਦੀ ਹੈ। ਜੇਕਰ 6 ਮਹੀਨੇ ਦੇ ਅੰਦਰ ਖਰਾਬ ਹੋ ਜਾਵੇ ਤਾਂ ਬਦਲ ਦਿੱਤਾ ਜਾਂਦਾ ਹੈ। ਪਰ ਇਸ ਮਾਮਲੇ ’ਚ ਸੈੱਟ-ਟਾਪ ਬਾਕਸ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ ਅਤੇ ਕੰਪਨੀ ਦੀ ਪਾਲਸੀ ਦੇ ਮੁਤਾਬਕ ਵਿਅਕਤੀ ਨੂੰ ਨਵਾਂ ਸੈੱਟ-ਟਾਪ ਬਾਕਸ ਖਰੀਦਣਾ ਪਵੇਗਾ। ਜੇਕਰ ਸੈੱਟ-ਟਾਪ ਬਾਕਸ ਲਾਉਂਦੇ ਸਮੇਂ ਸਬੰਧਤ ਵਿਅਕਤੀ ਨੂੰ ਇਹ ਪੁਰਾਣਾ ਨਜ਼ਰ ਆਇਆ ਸੀ ਤਾਂ ਉਸ ਨੂੰ ਤੁਰੰਤ ਇਸ ਦੀ ਸ਼ਿਕਾਇਤ ਕਰਨੀ ਚਾਹੀਦੀ ਸੀ।

ਫੋਟੋ - http://v.duta.us/a1-mJwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ms71xgAA

📲 Get Ropar-Nawanshahar News on Whatsapp 💬