[sangrur-barnala] - ਪਿੰਡ ਦੀ ਕੋਆਪ੍ਰੇਟਿਵ ਸੋਸਾਇਟੀ ਦੇ 11 ’ਚੋਂ 6 ਮੈਂਬਰਾਂ ਦੀ ਸਰਬਸੰਮਤੀ ਨਾਲ ਅਹੁਦੇਦਾਰੀ ਕਾਇਮ

  |   Sangrur-Barnalanews

ਸੰਗਰੂਰ (ਮੇਸ਼ੀ, ਹਰੀਸ਼)- ਸਬ-ਡਵੀਜ਼ਨ ਤਪਾ ਅਧੀਨ ਆਉਂਦੇ ਪਿੰਡ ਕਾਹਨੇਕੇ ਵਿਖੇ ਦਿ ਖੇਤੀਬਾਡ਼ੀ ਕੋਆਪ੍ਰੇਟਿਵ ਸੋਸਾਇਟੀ ਦੀ ਪਿਛਲੇ ਦਿਨਾਂ ਦੌਰਾਨ ਚੋਣ ਕਰਵਾਈ ਗਈ ਸੀ, ਜਿਸ ’ਚ 11 ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਜਿਨ੍ਹਾਂ ’ਚ ਬਹੁਮਤ ਨੂੰ ਲੈ ਕੇ ਉਕਤ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਬਕਾਇਆ ਪਈ ਸੀ, ਜਿਸ ਸਬੰਧੀ ਆਪ ਪਾਰਟੀ ਦੇ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਦੇ 11 ਮੈਂਬਰਾਂ ’ਚੋਂ 6 ਮੈਂਬਰਾਂ ਦੀ ਆਪਸੀ ਸਹਿਮਤੀ ਹੋਣ ਕਾਰਨ ਬਹੁਮਤ ਬਣ ਗਿਆ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ’ਚ ਜਗਸੀਰ ਸਿੰਘ ਜੱਗਾ ਨੂੰ ਪ੍ਰਧਾਨ, ਬਲਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਿੰਦਰਪਾਲ ਕੌਰ ਮੀਤ ਪ੍ਰਧਾਨ, ਭੋਲਾ ਸਿੰਘ ਜੂਨੀਅਰ ਪ੍ਰਧਾਨ, ਬੇਅੰਤ ਸਿੰਘ ਮੈਂਬਰ, ਗਮਦੂਰ ਸਿੰਘ ਮੈਂਬਰ ਸ਼ਾਮਲ ਹਨ। ਜੋ ਆਗਾਮੀ 27 ਮਾਰਚ ਨੂੰ ਸਰਕਾਰੀ ਤੌਰ ’ਤੇ ਮਿਲੇ ਸਮੇਂ ਮੁਤਾਬਕ ਸਬੰਧਤ ਦਫਤਰ ਵਿਖੇ ਪੁੱਜ ਕੇ ਅਪਣੀ ਦਾਅਵੇਦਾਰੀ ’ਤੇ ਪੱਖ ਪੇਸ਼ ਕਰਨਗੇ। ਇਸ ਮੌਕੇ ਸਰਪੰਚ ਸਤਿਨਾਮ ਸਿੰਘ, ਡਾ. ਰਣਜੀਤ ਸਿੰਘ, ਡਾ. ਰਜਿੰਦਰ ਸਿੰਘ, ਕਾਮਰੇਡ ਮਨਪ੍ਰੀਤ ਸਿੰਘ, ਮੈਂਬਰ ਸੀਤਾ ਸਿੰਘ, ਮੈਂਬਰ ਗੋਰਾ ਸਿੰਘ, ਜਗਜੀਤ ਸਿੰਘ ਕਾਲਾ, ਸ਼ੇਰਸਿੰਘ ਬਲੀ ਸਿੰਘ ਜਲੌਰ ਸਿੰਘ ਆਦਿ ਦੇਬੀ ਸਿੰਘ ਹਾਜ਼ਰ ਸਨ।

ਫੋਟੋ - http://v.duta.us/pcZ6RgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zgMSDAAA

📲 Get Sangrur-barnala News on Whatsapp 💬