[tarntaran] - ਆਰੋਗਯਾ ਭਾਰਤੀ ਦੀ ਵਿਸ਼ੇਸ਼ ਮੀਟਿੰਗ ਹੋਈ

  |   Tarntarannews

ਤਰਨਤਾਰਨ (ਰਮਨ,ਰਾਜੂ)-ਆਰੋਗਯਾ ਭਾਰਤੀ ਤਰਨਤਾਰਨ ਵਲੋਂ ਇਕ ਵਿਸ਼ੇਸ਼ ਮੀਟਿੰਗ ਸਰਵਹਿੱਤਕਾਰੀ ਸਕੂਲ ਵਿਖੇ ਹੋਈ, ਜਿਸ ’ਚ ਪੰਜਾਬ ਆਰੋਗਯਾ ਭਾਰਤੀ ਦੇ ਸਕੱਤਰ ਡਾ. ਦਿਨੇਸ਼ ਸ਼ਰਮਾ ਨੇ ਆਏ ਹੋਏ ਮੈਂਬਰਾਂ ਨੂੰ ਦੱਸਿਆ ਕਿ ਆਰੋਗਯਾ ਭਾਰਤੀ ਪਿਛਲੇ 7 ਸਾਲਾਂ ਤੋਂ ਸਮਾਜ ਨੂੰ ਸਦਾ ਨਿਰੋਗੀ ਰਹਿਣ ਤੇ ਚੰਗੀ ਜੀਵਨ ਪੱਦਤੀ ਬਾਰੇ ਜਾਗਰੂਕ ਕਰ ਰਹੀ ਹੈ। ਆਰੋਗਯਾ ਭਾਰਤੀ ਆਪਣੇ ਪੁਰਾਤਨ ਰਵਾਇਤੀ ਇਲਾਜ ਪ੍ਰਕਿਰਤੀ ਦੀ ਸਾਂਭ ਸੰਭਾਲ ਘਰੇਲੂ ਉਪਚਾਰ ਨਾਲ ਸਿਹਤਮੰਦ ਤੇ ਨਿਰੋਗੀ ਰਹਿਣ ਬਾਰੇ ਯਤਨਸ਼ੀਲ ਉਪਰਾਲੇ ਕਰ ਰਹੀ ਹੈ। ਇਸ ਮੌਕੇ ਡਾ. ਦਿਨੇਸ਼ ਨੇ ਤਰਨਤਾਰਨ ਦੀ ਇਕਾਈ ਦਾ ਗਠਨ ਕੀਤਾ। ਇਸ ਮੌਕੇ ਆਰੋਗਯਾ ਭਾਰਤੀ ਦੇ ਪ੍ਰਧਾਨ ਦਵਿੰਦਰ ਬਜਾਜ, ਸੈਕਟਰੀ ਰਜਿੰਦਰ ਗਾਬਾ, ਬਲਦੇਵ ਸਿੰਘ ਮੌਜੀ, ਡਾ. ਦਿਲਬਾਗ ਸਿੰਘ, ਡਾ. ਰਾਜਬੀਰ ਸਿੰਘ, ਦਵਿੰਦਰ ਸਿੰਘ, ਨਰਿੰਦਰ ਸਿਆਲ, ਪਵਨ, ਸੁਭਾਸ਼, ਫਤਿਹ ਸਿੰਘ, ਆਤਮਬੀਰ ਆਦਿ ਹਾਜ਼ਰ ਸਨ।

ਫੋਟੋ - http://v.duta.us/lZmYcgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_D3p6wAA

📲 Get Tarntaran News on Whatsapp 💬