[amritsar] - ਭੇਤਭਰੇ ਹਲਾਤਾਂ ’ਚ ਵਿਆਹੁਤਾ ਦੀ ਮੌਤ

  |   Amritsarnews

ਅੰਮ੍ਰਿਤਸਰ (ਬਾਠ)-ਅੱਜ ਸ਼ਾਮ 8 ਵਜੇ ਦੇ ਕਰੀਬ ਸਥਾਨਕ ਸ਼ਹਿਰ ਦੀ ਵਾਰਡ ਨੰਬਰ 9 ’ਚ ਇਕ ਵਿਆਹੁਤਾ ਔਰਤ ਦੀ ਭੇਤਭਰੇ ਹਲਾਤਾਂ ’ਚ ਮੌਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਅਜਨਾਲਾ ’ਚ ਲਿਖਤੀ ਸ਼ਿਕਾਇਤਕਰਤਾ ਪੀਡ਼ਤ ਸਵਰਨ ਸਿੰਘ ਵਾਸੀ ਅਵਾਣ ਵਸਾਊ ਨੇ ਦੱਸਿਆ ਮੇਰੀ ਲਡ਼ਕੀ ਰਾਜਵਿੰਦਰ ਕੌਰ ਦਾ ਵਿਆਹ 8 ਸਾਲ ਪਹਿਲਾਂ ਅਜਨਾਲਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦੇ ਦੋ ਲਡ਼ਕੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਛੋਟੀ ਲਡ਼ਕੀ ਦੀ ਸ਼ਾਦੀ ਬੀਤੀ 2 ਮਾਰਚ ਨੂੰ ਸੀ ਅਤੇ ਉਸ ਤੋਂ ਬਾਅਦ ਮੈਂ ਖੁਦ ਆਪਣੀ ਲਡ਼ਕੀ ਨੂੰ ਉਸਦੀ ਅਜਨਾਲਾ ਸਥਿਤ ਰਿਹਾਇਸ਼ ’ਤੇ ਛੱਡ ਕੇ ਗਿਆ ਸੀ। ਅੱਜ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਲਡ਼ਕੀ ਦੀ ਅਚਾਨਕ ਮੌਤ ਹੋ ਗਈ ਹੈ। ਜਿਸਦੇ ਚੱਲਦਿਆਂ ਉਨ੍ਹਾਂ ਪੁਲਸ ਥਾਣਾ ਅਜਨਾਲਾ ਨੂੰ ਲਿਖਤੀ ਦਰਖਾਸਤ ਕੀਤੀ ਅਤੇ ਪੁਲਸ ਪਾਰਟੀ ਨਾਲ ਮੌਕੇ ’ਤੇ ਜਾ ਕਿ ਦੇਖਿਆ ਤਾਂ ਉਨ੍ਹਾਂ ਨੂੰ ਉੱਥੇ ਆਪਣੀ ਬੇਟੀ ਦੀ ਲਾਸ਼ ਪਈ ਹੋਈ ਮਿਲੀ ਜਿਸਦੇ ਗਲੇ ’ਤੇ ਕੋਈ ਨਿਸ਼ਾਨ ਨਜ਼ਰ ਆ ਰਹੇ ਸਨ।

ਫੋਟੋ - http://v.duta.us/op9qmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-NAtEAAA

📲 Get Amritsar News on Whatsapp 💬