[amritsar] - ਸਾਨੂੰ ਆਪਣੇ ਗੁਰੂਆਂ, ਪੈਗੰਬਰਾਂ ਦੇ ਦਿਨ-ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨÛ : ਸੁਮਿਤ ਕੁਮਾਰ

  |   Amritsarnews

ਅੰਮ੍ਰਿਤਸਰ (ਵਾਲੀਆ)- ਯੂਕੋ ਬੈਂਕ ਛੇਹਰਟਾ ਚੌਕ ਦੇ ਸਮੂਹ ਸਟਾਫ ਵਲੋਂ ਇਲਾਕਾ ਨਿਵਾਸੀਆਂ ਅਤੇ ਬੈਂਕ ਖਾਤਾ ਹੋਲਡਰਾਂ ਦੇ ਸਹਿਯੋਗ ਨਾਲ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾਡ਼ੇ ’ਤੇ ਇਕ ਧਾਰਮਿਕ ਸਮਾਗਮ ਸੀਨੀਅਰ ਮੈਨੇਜਰ ਸੁਮਿਤ ਕੁਮਾਰ ਮੰਡਲ ਦੀ ਦੇਖ-ਰੇਖ ਵਿਚ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵਰਤਾਏ ਗਏ। ਸਮਾਗਮ ਵਿਚ ਸੁਮਿਤ ਕੁਮਾਰ ਮੰਡਲ ਨੇ ਮਹਾਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਤਿਉਹਾਰ ਅਤੇ ਆਪਣੇ ਗੁਰੂਆਂ, ਪੀਰਾਂ-ਫਕੀਰਾਂ, ਦੇਵੀ-ਦੇਵਤਿਆਂ ਅਤੇ ਪੈਗੰਬਰਾਂ ਦੇ ਦਿਨ-ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸੀਨੀਅਰ ਮੈਨੇਜਰ ਸੁਮਿਤ ਕੁਮਾਰ ਮੰਡਲ, ਵਿਸ਼ੇਸ ਸਹਾਇਕ ਹਰਮੇਲ ਸਿੰਘ ਭਾਗੋਵਾਲੀਆ, ਸਹਾਇਕ ਮੈਨੇਜਰ ਸਤੀਸ਼ ਕੁਮਾਰ, ਜਸਪ੍ਰੀਤ ਕੌਰ ਸਹਾਇਕ ਮੈਨੇਜਰ, ਪੁਨਿਕ ਕੌਰ ਕੰਪਿਊਟਰ ਆਪ੍ਰੇਟਰ, ਗੁਰਨਾਮ ਸਿੰਘ ਹੈੱਡ ਕੈਸ਼ੀਅਰ, ਸੰਦੀਪ ਕੁਮਾਰ ਸੰਨੀ ਬੀ. ਸੀ. ਏ. ਕੁਲਵੰਤ ਸਿੰਘ, ਗਗਨਦੀਪ ਕੌਰ, ਹਰਵਿੰਦਰ ਸਿੰਘ ਗਿੱਲ, ਅਮਿਤ ਮੰਨਨ, ਵਿਸ਼ਾਲ ਪਠਾਨੀਆ, ਸੁਦੇਸ਼ ਦੀਪਕ, ਨੀਰਜ ਕੈਹਰ, ਹਰਿੰਦਰਪਾਲ ਸਿੰਘ ਨਾਰੰਗ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਸੰਗਤਾਂ ਹਾਜ਼ਰ ਸਨ।

ਫੋਟੋ - http://v.duta.us/eSZC1QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EbOIJQAA

📲 Get Amritsar News on Whatsapp 💬