[bhatinda-mansa] - ਠੇਕਾਂ ਮੁਲਾਜ਼ਮਾਂ ਨੇ ਕੀਤਾ ਸੰਘਰਸ਼ ਦਾ ਐਲਾਨ

  |   Bhatinda-Mansanews

ਬਠਿੰਡਾ (ਪਰਮਿੰਦਰ)-ਸੰਗਰਸ਼ ਮੋਰਚਾ ਦੇ ਬੈਨਰ ਥੱਲੇ ਠੇਕਾ ਮੁਲਾਜ਼ਮਾਂ ਦੇ ਤਿੰਨ ਸੰਗਠਨਾਂ ਠੇਕਾ ਮੁਲਾਜ਼ਮ ਸੰਗਰਸ਼ ਕਮੇਟੀ ਪਾਵਰਕਾਮ, ਪਾਵਰਕਾਮ ਐਂਡ ਟਰਾਂਸਕੋ ਯੂਨੀਅਨ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਯੂਨੀਅਨ ਵਲੋਂ ਇਕ ਬੈਠਕ ਕੀਤੀ ਗਈ, ਜਿਸ ’ਚ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 7 ਮਾਰਚ ਨੂੰ ਸਡ਼ਕਾਂ ’ਤੇ ਉਤਰਨ ਦਾ ਐਲਾਨ ਕੀਤਾ। ਇਸ ਮੌਕੇ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ 1 ਮਾਰਚ ਨੂੰ ਮੁਲਾਜ਼ਮਾਂ ਨੇ ਚੱਕਾ ਜਾਮ ਕੀਤਾ ਸੀ ਤਾਂ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ 7 ਮਾਰਚ ਨੂੰ ਪਾਵਰਕਾਮ ਦੇ ਮੰਤਰੀ ਨਾਲ ਪੈਨਲ ਬੈਠਕ ਕਰਵਾਈ ਜਾਏਗੀ। ਇਸ ਦੇ ਬਾਅਦ ਮੁਲਾਜ਼ਮਾਂ ਨੇ ਧਰਨਾ ਹਟਾ ਦਿੱਤਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪਾਵਰਕਾਮ ਮੰਤਰੀ ਨਾਲ ਉਕਤ ਬੈਠਕ ਨਾ ਕਰਵਾਈ ਤਾਂ ਉਸ ਦਿਨ ਤਿੰਨ ਸੰਗਠਨ ਮਿਲ ਕੇ ਸਡ਼ਕਾਂ ’ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨਗੇ।

ਫੋਟੋ - http://v.duta.us/Axlv6gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/beCbqAAA

📲 Get Bhatinda-Mansa News on Whatsapp 💬