[bhatinda-mansa] - ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ, ਦੋ ਫਰਾਰ

  |   Bhatinda-Mansanews

ਬਠਿੰਡਾ (ਵਰਮਾ)-ਬਠਿੰਡਾ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ, ਜੋ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਕਰਦਾ ਸੀ, ਜਦੋਂਕਿ ਇਸ ਗਿਰੋਹ ਨੇ ਤਿੰਨ ਰਿਲਾਇੰਸ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਲੁੱਟ ਕੀਤੀ ਸੀ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਛਾਪਾਮਾਰੀ ਕਰ ਕੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ, ਉਨ੍ਹਾਂ ਤੋਂ ਭਾਰੀ ਮਾਤਰਾ ’ਚ ਹਥਿਆਰਾਂ ਸਮੇਤ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਬਲਰਾਜ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼-2 ਦੇ ਮੁਖੀ ਤੇਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਬਾਘਾ ਰੇਲਵੇ ਫਾਟਕ ਦੇ ਕੋਲ ਕੁਝ ਲੁਟੇਰੇ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਨ। ਪੁਲਸ ਨੇ ਛਾਪਾਮਾਰੀ ਕਰ ਕੇ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਤੋਂ ਇਕ ਸਕੌਡਾ ਗੱਡੀ, ਦੋ ਪਿਸਤੌਲ 215 ਬੋਰ, ਜ਼ਿੰਦਾ ਕਾਰਤੂਸ, ਇਕ ਤਲਵਾਰ, ਲੋਹੇ ਦੀਆਂ ਰਾਡਾਂ, ਬੇਸਬਾਲ ਤੇ ਕਈ ਤਰ੍ਹਾਂ ਦੇ ਘਾਤਕ ਹਥਿਆਰ ਵੀ ਬਰਾਮਦ ਕੀਤੇ। ਤਲਾਸ਼ੀ ਲੈਣ ਮੌਕੇ ਉਨ੍ਹਾਂ ਤੋਂ ਇਕ ਲੱਖ ਦੀ ਰਾਸ਼ੀ ਵੀ ਫਡ਼ੀ ਗਈ। ਫਡ਼ੇ ਗਏ ਦੋਸ਼ੀਆਂ ’ਚ ਅਤਿੰਦਰ ਸਿੰਘ, ਨਵਪ੍ਰੀਤ ਸ਼ਰਮਾ, ਯਾਦਵਿੰਦਰ ਸਿੰਘ ਯਾਦੀ, ਚਮਕੌਰ ਸਿੰਘ, ਰਾਜ ਕੁਮਾਰ, ਜਦੋਂਕਿ ਕੁਲਵਿੰਦਰ ਸਿੰਘ ਤੇ ਸਤਿੰਦਰ ਸਿੰਘ ਫਰਾਰ ਹਨ, ਜਿਨ੍ਹਾਂ ਦੀ ਗ਼੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਗਿਰੋਹ ਦੇ ਮਾਸਟਰ ਮਾਈਂਡ ਅਤਿੰਦਰ ਸਿੰਘ ਤੇ ਯਾਦਵਿੰਦਰ ਸਿੰਘ, ਅਤਿੰਦਰ ਸਿੰਘ ਪਹਿਲਾਂ ਰਿਲਾਇੰਸ ਪੈਟਰੋਲ ਪੰਪ ’ਤੇ ਕੰਮ ਕਰਦੇ ਸਨ, ਜਿਨ੍ਹਾਂ ਨੂੰ ਕੈਸ਼ ਬਾਰੇ ’ਚ ਸਾਰੀ ਜਾਣਕਾਰੀ ਸੀ। ਰਾਮਪੁਰਾ ਦੇ ਕੋਲ ਰਿਲਾਇੰਸ ਪੈਟਰੋਲ ਪੰਪ ਤੋਂ ਸਾਢੇ ਨੌਂ ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ, ਜਿਸ ਤੋਂ ਅਤਿੰਦਰ ਸਿੰਘ, ਸਤਿੰਦਰ ਸਿੰਘ ਨੇ ਸਕੌਡਾ ਗੱਡੀ ਖਰੀਦੀ ਸੀ ਤੇ ਨੰਬਰ ਪਲੇਟ ਬਦਲ ਕੇ ਵਾਰਦਾਤਾਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਲੋਂ 21 ਜਨਵਰੀ ਨੂੰ ਰਾਮਪੁਰਾ ’ਚ ਰਿਲਾਇੰਸ ਪੈਟਰੋਲ ਪੰਪ ਲੁੱਟਿਆ ਗਿਆ, 6 ਫਰਵਰੀ ਨੂੰ ਰਾਮਾਂ ਮੰਡੀ ’ਚ ਰਿਲਾਇੰਸ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ 41 ਹਜ਼ਾਰ ਦੀ ਲੁੱਟ ਕੀਤੀ ਗਈ ਸੀ, ਜਦੋਂਕਿ ਜ਼ਿਲਾ ਮੁਕਤਸਰ ਦੇ ਗਿੱਦਡ਼ਬਾਹਾ ਤੋਂ 3 ਲੱਖ 76 ਹਜ਼ਾਰ ਲੁੱਟੇ ਗਏ ਸਨ। ਸਾਰੇ ਦੋਸ਼ੀਆਂ ਤੋਂ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛ-ਪਡ਼ਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਤੋਂ ਕਈ ਖ਼ੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ ਜਦੋਂਕਿ ਫਰਾਰ ਦੋਵੇਂ ਦੋਸ਼ੀਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ’ਚ ਦੋ ਅਜਿਹੇ ਨੌਜਵਾਨ ਹਨ, ਜੋ 18 ਸਾਲਾਂ ਦੇ ਹਨ ਤੇ ਪਾਲੀਟੈਕਨਿਕ ਕਾਲਜ ਬਠਿੰਡਾ ’ਚ ਡਿਪਲੋਮਾ ਕਰ ਰਹੇ ਹਨ। ਇਨ੍ਹਾਂ ’ਚ ਨਵਪ੍ਰੀਤ ਸ਼ਰਮਾ ਤੇ ਯਾਦਵਿੰਦਰ ਸਿੰਘ ਯਾਦੀ ਸ਼ਾਮਲ ਹਨ। ਜਲਦੀ ਅਮੀਰ ਬਣਨ ਦੀ ਲਾਲਸਾ ਦੇ ਕਾਰਨ ਇਨ੍ਹਾਂ ਨੇ ਲੁੱਟਣ ਦਾ ਧੰਦਾ ਚਲਾਇਆ ਤੇ ਇਸ ਵਿਚ ਕੁਝ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਪਹਿਲਾਂ ਹੀ ਪੈਟਰੋਲ ਪੰਪਾਂ ’ਤੇ ਕੰਮ ਕਰਦੇ ਸਨ। ਦੋਸ਼ੀ ਚਮਕੌਰ ਸਿੰਘ ਤੇ ਅਤਿੰਦਰ ਸਿੰਘ ਪ੍ਰਾਈਵੇਟ ਸਕਿਓਰਿਟੀ ਰੈਂਕਰ ’ਚ ਕੰਮ ਕਰਦੇ ਸਨ। ਦੋਸ਼ੀ ਰਾਜ ਕੁਮਾਰ (24) ਤਲਵੰਡੀ ਸਾਬੋ ’ਚ ਫਾਇਰ ਸੇਫਟੀ ਦਾ ਕੋਰਸ ਕਰ ਰਿਹਾ ਹੈ।

ਫੋਟੋ - http://v.duta.us/FQulPQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-jJCIAAA

📲 Get Bhatinda-Mansa News on Whatsapp 💬