[bhatinda-mansa] - ਮਹਾਸ਼ਿਵਰਾਤਰੀ ਮੌਕੇ ਸ਼ਹਿਰ ’ਚ ਕੱਢੀ ਸ਼ੋਭਾ ਯਾਤਰਾ

  |   Bhatinda-Mansanews

ਬਠਿੰਡਾ (ਰਜਨੀਸ਼)-ਅੱਜ ਮਹਾਸ਼ਿਵਰਾਤਰੀ ਮੌਕੇ ਹਰਿਦੁਆਰ ਤੇ ਹੋਰ ਤੀਰਥ ਸਥਾਨਾਂ ਤੋਂ ਪਵਿੱਤਰ ਗੰਗਾਜਲ ਲੈ ਕੇ ਆਏ ਕਾਂਵਡ਼ੀਆਂ ਦਾ ਸਥਾਨਕ ਸ਼ਹਿਰ ਦੇ ਕਾਂਵਡ਼ ਸੰਘਾਂ ਤੇ ਸ਼ਹਿਰ ਵਾਸੀਆਂ ਵਲੋਂ ਸਥਾਨਕ ਸਮੂਹ ਕਾਂਵਡ਼ ਸੰਘ ਦੀ ਅਗਵਾਈ ’ਚ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਕਾਂਵਡ਼ੀਆਂ ਨੂੰ ਲੈ ਕੇ ਪੂਰੇ ਸ਼ਹਿਰ ’ਚ ਸ਼ੋਭਾ ਯਾਤਰਾ ਵੀ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਲਾਏ ਗਏ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਸਾਰਾ ਸ਼ਹਿਰ ਗੂੰਜ ਗਿਆ। ਕਾਂਵਡ਼ੀਆਂ ਨੇ ਸਵਾਗਤ ’ਚ ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ ਲੰਗਰ ਲਾਏ ਗਏ। ਸ਼ੋਭਾ ਯਾਤਰਾ ਦੇ ਬਾਅਦ ਸਾਰੇ ਕਾਂਵਡ਼ੀਆਂ ਵਲੋਂ ਆਪਣੇ-ਆਪਣੇ ਕਾਂਵਡ਼ ਸੰਘਾਂ ਦੀ ਅਗਵਾਈ ’ਚ ਜਾ ਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਸਥਾਪਤ ਸ਼ਿਵਲਿੰਗਾਂ ’ਤੇ ਪਵਿੱਤਰ ਜਲ ਅਰਪਿਤ ਕੀਤਾ ਗਿਆ। ਇਸ ਮੌਕੇ ਪਵਿੱਤਰ ਗੰਗਾਜਲ ਲੈ ਕੇ ਆਈ ਭਾਰੀ ਗਿਣਤੀ ’ਚ ਕਾਂਵਡ਼ੀ ਸੰਘਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਸਥਾਨਕ ਭੋਲੇ ਬਾਬਾ ਵਾਲੇ ਪੀਰਖ਼ਾਨਾ ਤੇ ਊਮਾ ਮਹੇਸ਼ ਮੰਦਰ ਦੇ ਮੁੱਖ ਸੇਵਾਦਾਰ ਜੱਸੀ ਬਾਬਾ, ਸਮੂਹ ਕਾਂਵਡ਼ ਸੰਘ ਦੇ ਪ੍ਰਧਾਨ ਦੇਵਰਾਜ, ਜਨਰਲ ਸਕੱਤਰ ਕੇਵਲ ਕ੍ਰਿਸ਼ਨ ਹੈਪੀ, ਫ਼ੰਕਸ਼ਨ ਇੰਚਾਰਜ ਬੱਬੂ ਜੈਨ, ਬਿੰਦਰ ਸ਼ਰਮਾ, ਨੰਦੀ ਤਾਇਲ, ਦੁਸ਼ਯੰਤ ਗੁਪਤਾ, ਮਨਦੀਪ ਕੁਮਾਰ ਤੇ ਗਗਨ ਗੋਇਲ ਵੀ ਹਾਜ਼ਰ ਸਨ।

ਫੋਟੋ - http://v.duta.us/2-bvXgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/c5Zu8AAA

📲 Get Bhatinda-Mansa News on Whatsapp 💬