[bhatinda-mansa] - ਸ਼੍ਰੀ ਸ਼ਿਵ ਪੁਰਾਣ ਕਥਾ ਦੇ ਸਮਾਪਨ ’ਤੇ ਭਾਰੀ ਗਿਣਤੀ ’ਚ ਸ਼ਰਧਾਲੂਆਂ ਨੇ ਗਿਆਨ ਗੰਗਾ ’ਚ ਡੁਬਕੀ ਲਗਾਈ

  |   Bhatinda-Mansanews

ਬਠਿੰਡਾ (ਨਾਗਪਾਲ)-ਸਥਾਨਕ ਪੰਚਾਇਤੀ ਨੀਲ ਕੰਠ ਮੰਦਿਰ ਵਿੱਚ ਮੰਦਿਰ ਦੀ ਪ੍ਰਬੰਧਕ ਕਮੇਟੀ ਵਲੋਂ ਦੁਪਹਿਰ ਸਮੇਂ ਕਰਵਾਈ ਜਾ ਰਹੀ, ਸੰਗੀਤਮਈ ਸ੍ਰੀ ਸ਼ਿਵ ਪੁਰਾਣ ਕਥਾ ਤੇ ਗਿਆਨ ਯੱਗ ਦੇ ਸਮਾਪਨ ਤੇ ਹਰ ਰੋਜ਼ ਦੀ ਤਰ੍ਹਾਂ ਬ੍ਰਿਦਾਵਨ ਰਸਿਕ ਦੇਵੀ ਸਵਾਤੀ ਜੀ ਨੇ ਪਹਿਲਾ ਕੀਰਤਨ ਰਾਹੀ ਮਾਹੌਲ ਨੂੰ ਭਗਤੀ ਮਈ ਕਰਦਿਆਂ ਆਏ ਸ਼ਰਧਾਲੂਆਂ ਨੂੰ ਝੂੰਮਣ ਲਾ ਦਿੱਤਾ। ਇਸ ਤੋਂ ਬਾਅਦ ਗਿਆਨ ਵਰਖਾ ਕਰਦਿਆਂ ਬ੍ਰਿਦਾਵਨ ਰਸਿਕ ਦੇਵੀ ਸਵਾਤੀ ਜੀ ਨੇ ਕਿਹਾ ਕਿ ਪ੍ਰਮਾਤਮਾ ਸੰਸਾਰ ’ਚ ਕਣ-ਕਣ ’ਚ ਬਿਰਾਜਮਾਨ ਹੈ, ਉਸੇ ਤਰ੍ਹਾਂ ਜੀਵ ਦੇ ਅੰਤਰਤੱਵ ’ਚ ਵੀ ਮੌਜੂਦ ਹੈ ਕਿਉਂਕਿ ਜੀਵ ਵੀ ਇਸ ਸੰਸਾਰ ’ਚ ਰਹਿ ਰਿਹਾ ਹੈ। ਜੀਵ ਪ੍ਰਮਾਤਮਾ ਨੂੰ ਸੰਸਾਰ ਦੇ ਸਾਧਨਾਂ ’ਚ ਦੇਖਦਾ ਹੈ ਪਰ ਉਸ ਨੂੰ ਆਪਣੇ ਅੰਦਰ ਨਹੀਂ ਦੇਖਦਾ। ਜਦੋਂ ਤੱਕ ਜੀਵ ਬਾਹਰ ਜਗਤ ’ਚ ਪ੍ਰਮਾਤਮਾ ਨੂੰ ਖੋਜਦਾ ਹੈ, ਉਦੋਂ ਤੱਕ ਉਹ ਭਟਕਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰਿਕ ਸਾਧਨਾ ਨਾਲ ਜੀਵ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ ਅਤੇ ਨਾ ਹੀ ਸੰਸਾਰ ਦੇ ਇਹ ਸਾਧਨ ਉਸ ਨੂੰ ਸੁਖੀ ਬਣਾ ਸਕਦੇ ਹਨ। ਪ੍ਰਮਾਤਮਾ ਨੂੰ ਪਾਉਣ ਦੇ ਲਈ ਜੀਵ ਨੂੰ ਆਪਣੇ ਅੰਦਰ ਝਾਕ ਕੇ ਦੇਖਣਾ ਪਵੇਗਾ ਅਤੇ ਅਪਣੇ ਅੰਦਰ ਛਿਪੇ ਪ੍ਰਮਾਤਮਾ ਰੂਪੀ ਬ੍ਰਹਮ-ਗਿਆਨ ਨੂੰ ਪਹਿਚਾਣ ਕੇ ਉਸ ਈਸ਼ਵਰ ਨੂੰ ਦੇਖਣਾ ਹੋਵੇਗਾ। ਦੇਵੀ ਸਵਾਤੀ ਜੀ ਨੇ ਕਿਹਾ ਕਿ ਜੀਵਨ ਦੇ ਦੁੱਖਾਂ, ਤਣਾਅ ਅਤੇ ਚਿੰਤਾ ਦੇ ਬੋਝ ਨੂੰ ਇਨਸਾਨ ਨੇ ਖ਼ੁਦ ਹੀ ਸਿਰਜਤ ਕੀਤਾ ਹੈ। ਇਸ ਲਈ ਸਹੀ ਹੈ ਕਿ ਅਸੀਂ ਅਪਣੇ ਆਪ ਨੂੰ ਮਾਲਿਕ ਨਹੀਂ ਬਲਕਿ ਨਿਮਿਤ ਮਾਤਰ ਸਮਝੇ ਕਿਉਂਕਿ ਮਾਲਿਕ ਤਾਂ ਅਸਲ ’ਚ ਇਸ ਸੰਸਾਰ ਨੂੰ ਰਚਨ ਵਾਲਾ ਪ੍ਰਮਾਤਮਾ ਹੈ। ਦੇਵੀ ਸਵਾਤੀ ਨੇ ਸਮਝਾਉਂਦਿਆਂ ਕਿਹਾ ਕਿ ਸਮਰਪਣ ਦੇ ਨਾਲ ਮਨ ਸ਼ੀਸ਼ੇ ਵਾਂਗ ਸਾਫ ਹੋ ਜਾਂਦਾ ਹੈ, ਇਸ ਲਈ ਜੀਵਨ ਦੀ ਇਸ ਅਸਲੀਅਤ ਨੂੰ ਸਮਝ ਕੇ ਬਿਨਾਂ ਕਾਰਣ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ।

ਫੋਟੋ - http://v.duta.us/0QlDHwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dPuq6QAA

📲 Get Bhatinda-Mansa News on Whatsapp 💬