[bhatinda-mansa] - ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚੇ ਕਾਂਵਡ਼ੀਆਂ ਦਾ ਕੀਤਾ ਭਰਵਾਂ ਸਵਾਗਤ

  |   Bhatinda-Mansanews

ਬਠਿੰਡਾ (ਤਰਸੇਮ)-ਮਹਾਸ਼ਿਵਰਾਤਰੀ ਮੌਕੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪਰਤੇ ਕਾਂਵਡ਼ੀਆਂ ਦਾ ਸਥਾਨਕ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਭਗਵਾਨ ਸ਼ਿਵ ਦੇ ਵਿਆਹ ਨੂੰ ਸਮਰਪਿਤ ਸ਼ਿਵਰਾਤਰੀ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਸੁੰਦਰ ਲਡ਼ੀਆਂ ਤੇ ਫੁੱਲਾਂ ਨਾਲ ਸਜਾਇਆ ਗਿਆ, ਜਿਥੇ ਸ਼ਿਵ ਭਗਤਾਂ ਨੇ ਦਿਨ ਚਡ਼੍ਹਦੇ ਹੀ ਸ਼ਿਵ ਲਿੰਗ ਦੀ ਪੂਜਾ ਕਰਨੀ ਆਰੰਭ ਕੀਤੀ। ਮਹਾਸ਼ਿਵਰਾਤਰੀ ਮੌਕੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਰਤੇ ਕਾਂਵਡ਼ੀਆ ਵਲੋਂ ਸਥਾਨਕ ਬਠਿੰਡਾ-ਚੰਡੀਗਡ਼੍ਹ ਮੁੱਖ ਮਾਰਗ ਤੋਂ ਸਮੂਹ ਕਾਂਵਡ਼ ਸੰਘ ਰਾਮਪੁਰਾ ਫੂਲ ਦੀ ਅਗਵਾਈ ’ਚ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜੋ ਕਿ ਬਮ-ਬਮ ਭੋਲੇ ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਸ਼ਿਵ ਭਗਤਾਂ ਵਲੋਂ ਸ਼ਹਿਰ ਅੰਦਰ ਸਵਾਗਤੀ ਗੇਟ ਸਜਾਏ ਗਏ ਤੇ ਭੰਡਾਰੇ ਵੀ ਲਾਏੇ ਗਏ। ਕਾਂਵਡ਼ੀਆ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਸਮੂਹ ਕਾਂਵਡ਼ ਸੰਘ ਦੇ ਪ੍ਰਧਾਨ ਦੇਵ ਰਾਜ ਗਰਗ ਤੇ ਸਕੱਤਰ ਕੇਵਲ ਕ੍ਰਿਸ਼ਨ ਹੈਪੀ ਤੇ ਬਾਬਾ ਜਸਕਰਨ ਬਾਂਸਲ ਜੱਸੀ, ਮੁੱਖ ਸੇਵਾਦਾਰ ਉਮਾ ਮਹੇਸ਼ ਮੰਦਰ ਨੇ ਦੱਸਿਆ ਕਿ ਭਗਵਾਨ ਸ਼ਿਵ ਦੇ ਵਿਆਹ ਮੌਕੇ ਸ਼ਿਵਰਾਤਰੀ ਦੇਸ਼ ਭਰ ’ਚ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਦਿਨ ਕਾਂਵਡ਼ੀਆਂ ਤੇ ਸ਼ਿਵ ਭਗਤਾਂ ਵਲੋਂ ਚਾਰ ਪਹਿਰ ਦੀ ਪੂਜਾ ਕੀਤੀ ਜਾਂਦੀ ਹੈ ਤੇ ਵਿਧੀ ਪੂਰਵਕ ਹਰਿਦੁਆਰ ਤੋਂ ਲਿਆਂਦਾ ਗਿਆ ਪਵਿੱਤਰ ਗੰਗਾ ਜਲ ਸ਼ਿਵਲਿੰਗ ’ਤੇ ਚਡ਼੍ਹਾ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।

ਫੋਟੋ - http://v.duta.us/IcJblAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lC5D9wAA

📲 Get Bhatinda-Mansa News on Whatsapp 💬