[chandigarh] - ਕਮਾਨੀ ਦੀ ਪਿੰਨ ਟੁੱਟਣ ਨਾਲ ਪਹਾੜੀ 'ਤੇ ਜਾ ਅਟਕੀ ਰੋਡਵੇਜ਼ ਬੱਸ

  |   Chandigarhnews

ਮੋਰਨੀ (ਅਨਿਲ) : ਮੋਰਨੀ ਬਡੀਸ਼ੇਰ ਮਾਰਗ 'ਤੇ ਸੋਮਵਾਰ ਦੁਪਹਿਰ ਨੂੰ ਹਰਿਆਣਾ ਰੋਡਵੇਜ਼ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਗਨੀਮਤ ਇਹ ਰਹੀ ਕਿ ਬੱਸ 'ਚ ਸਵਾਰ ਸਵਾਰੀਆਂ ਵਾਲ-ਵਾਲ ਬੱਚ ਗਈਆਂ। ਮਿਲੀ ਜਾਣਕਾਰੀ ਮੁਤਾਬਕ ਮੋਰਨੀ ਬਡੀਸ਼ੇਰ ਮਾਰਗ 'ਤੇ ਅਚਾਨਕ ਹਰਿਆਣਾ ਰੋਡਵੇਜ਼ ਬੱਸ ਦੀ ਕਮਾਨੀ ਟੁੱਟ ਗਈ ਸੀ, ਜਿਸ ਕਰਕੇ ਬੱਸ ਡਰਾਈਵਰ ਬੱਸ ਤੋਂ ਆਪਣਾ ਕੰਟੋਰਲ ਖੋਹ ਬੈਠਾ ਅਤੇ ਬੱਸ ਸੜਕ ਤੋਂ ਉਤਰ ਕੇ ਡੂੰਘੀ ਖੱਡ 'ਚ ਡਿੱਗਦੇ ਪਹਾੜੀ 'ਤੇ ਲੁੜਕ ਗਈ। ਇਸ ਬੱਸ 'ਚ ਕਰੀਬ 35 ਸਵਾਰੀਆਂ ਸਵਾਰ ਸਨ, ਜੋ ਕਿ ਸਹਿਮ ਗਈਆਂ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਅਤੇ ਲੋਕਾਂ ਦੀ ਮਦਦ ਸਦਕਾ ਸਾਰੀਆਂ ਸਵਾਰੀਆਂ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ।

ਫੋਟੋ - http://v.duta.us/PkJflAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IP36AAAA

📲 Get Chandigarh News on Whatsapp 💬