[chandigarh] - ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਸੂਬਾ ਪੱਧਰੀ ਮੀਟਿੰਗ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਅੱਜ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਆਗੂ ਗੁਰਪ੍ਰੀਤ ਰੂਪਰਾ ਅਤੇ ਸੁਨੀਲ ਮੋਹਾਲੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪਹੁੰਚੇ ਆਗੂਆਂ ਨੇ ਐਸੋਸੀਏਸ਼ਨ ਦੇ ਹੁਣ ਤਕ ਦੇ ਕੀਤੇ ਕੰਮਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 12 ਫਰਵਰੀ ਨੂੰ ਐਸੋਸੀਏਸ਼ਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ’ਚ ਸਿੱਖਿਆ ਮੰਤਰੀ ਵਲੋਂ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਗਿਆ ਸੀ ਕਿ 8886 ਅਧਿਆਪਕਾਂ ਦਾ ਪਰਖ ਕਾਲ ਘਟਾ ਕੇ 2 ਸਾਲ ਕੀਤਾ ਜਾਵੇਗਾ ਅਤੇ ਇਹ ਵੀ ਭਰੋਸਾ ਦਿੱਤਾ ਸੀ ਕਿ ਆਉਣ ਵਾਲੀ ਕੈਬਨਿਟ ਮੀਟਿੰਗ ’ਚ ਇਸ ਫੈਸਲੇ ’ਤੇ ਮੋਹਰ ਲਾਈ ਜਾਵੇਗੀ ਪਰ ਕੈਬਨਿਟ ਵਿਚ ਇਸ ਮੁੱਦੇ ਨੂੰ ਅਜੇ ਤੱਕ ਨਹੀਂ ਵਿਚਾਰਿਆ ਗਿਆ, ਜਿਸ ਕਰ ਕੇ ਸਮੂਹ ਰੈਗੂਲਰ ਹੋਏ ਅਧਿਆਪਕਾਂ ਵਿਚ ਰੋਸ ਦੀ ਲਹਿਰ ਹੈ। ਸਮੂਹ ਜ਼ਿਲਿਆਂ ਤੋਂ ਪਹੁੰਚੇ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਵਾਰ-ਵਾਰ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਉਹ ਬੈਠ ਕੇ ਅਧਿਆਪਕਾਂ ਦੇ ਮਸਲੇ ਹੱਲ ਕਰਨਗੇ ਪਰ ਸਿੱਖਿਆ ਮੰਤਰੀ ਵਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਵਫਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੇਕਰ 5 ਮਾਰਚ ਦੀ ਕੈਬਨਿਟ ਵਿਚ 8886 ਅਧਿਆਪਕਾਂ ਦੇ ਪਰਖ ਕਾਲ ਘਟਾਉਣ ਦਾ ਨੋਟੀਫਿਕੇਸ਼ਨ ਨਾ ਹੋਇਆ ਤਾਂ ਉਹ ਵੀ ਸਡ਼ਕਾਂ ’ਤੇ ਆ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਐਸੋਸੀਏਸ਼ਨ ਵਲੋਂ ਅੱਜ ਦੀ ਮੀਟਿੰਗ ’ਚ ਦੀਪਕ ਦਹੀਆ, ਭਗਵੰਤ ਫਾਜ਼ਿਲਕਾ, ਜਸਵਿੰਦਰ ਜਵਾਹਰ ਕੇ, ਸੁਨੀਲ ਧਨਾਸ, ਸੁਖਜਿੰਦਰ ਮੋਗਾ, ਵਿਜੈ ਕੁਮਾਰ, ਸੰਦੀਪ ਡੋਗਰਾ, ਪ੍ਰਿੰਸ ਲੁਧਿਆਣਾ, ਜਸਬੀਰ ਲੁਧਿਆਣਾ, ਅਮਨਦੀਪ ਸਿੰਘ, ਪਵਨ ਸਿੱਧੂ ਬਰਾਡ਼, ਲਖਵੀਰ ਫ਼ਰੀਦਕੋਟ, ਅਸ਼ਵਨੀ ਮੋਗਾ, ਜਰਨੈਲ ਸਿੰਘ, ਅਮਿਤ ਕੁਮਾਰ, ਗੁਰਜੀਤ ਸਿੰਘ, ਅਸ਼ਨਵੀ ਕੁਮਾਰ, ਪਵਨ ਕੁਮਾਰ, ਨੂਰ ਮੁਹੰਮਦ, ਵਿਜੇ ਕੁਮਾਰ ਪਠਾਨਕੋਟ ਆਦਿ ਅਧਿਆਪਕ ਹਾਜ਼ਰ ਸਨ।

ਫੋਟੋ - http://v.duta.us/TOGM3gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sKfOhAAA

📲 Get Chandigarh News on Whatsapp 💬