[chandigarh] - ਰੋਟਰੀ ਕਲੱਬ ਵਲੋਂ ਨੇਕ ਉਪਰਾਲਾ

  |   Chandigarhnews

ਚੰਡੀਗੜ੍ਹ (ਰਣਬੀਰ, ਅਮਰਦੀਪ, ਸ਼ਸ਼ੀ)- ਰੋਟਰੀ ਕਲੱਬ ਖਰਡ਼ ਵਲੋਂ ਜਿਥੇ ਸਮੇਂ-ਸਮੇਂ ’ਤੇ ਸਮਾਜ ਭਲਾਈ ਅਤੇ ਵਾਤਾਵਰਣ ਪੱਖੀ ਕਾਰਜ ਲਗਾਤਾਰ ਕੀਤੇ ਜਾਂਦੇ ਰਹਿੰਦੇ ਹਨ, ਉਥੇ ਹੀ ਇਸ ਕਲੱਬ ਵਲੋਂ ਮਹਾਵਾਰੀ ਦੌਰਾਨ ਜਾਣਕਾਰੀ ਦੀ ਘਾਟ ਕਾਰਨ ਬਾਲਡ਼ੀਆਂ ਵਿਚ ਇਨਫ਼ੈਕਸ਼ਨ ਰਾਹੀਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਵਿਨੇ ਰਾਜਪੂਤ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਖਰਡ਼ ਦੇ ਬੀ. ਐੱਸ. ਐੱਮ. ਸਿੱਖ ਗਰਲਜ਼ ਹਾਈ ਸਕੂਲ ਵਿਖ਼ੇ ਇਕ ਸੈਨੇਟਰੀ ਪੈਡ ਦੀ ਮਸ਼ੀਨ ਲਗਾਈ ਗਈ ਹੈ, ਜਿਥੋਂ ਲਡ਼ਕੀਆਂ ਮੁਫ਼ਤ ਸੈਨੇਟਰੀ ਪੈਡ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਸਾਧਨਾਂ ਦੀ ਕਮੀ ਕਾਰਨ ਸੈਨੇਟਰੀ ਪੈਡ ਦੀ ਵਰਤੋਂ ਤੋਂ ਬਾਅਦ ਉਸ ਨੂੰ ਲਿਫ਼ਾਫ਼ੇ ਵਿਚ ਪਾ ਕੇ ਕੂਡ਼ੇ ਦੇ ਢੇਰਾਂ ਆਦਿ ’ਤੇ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਹੋਰ ਅੱਗੇ ਵੀ ਬੀਮਾਰੀਆਂ ਫ਼ੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸੇ ਸਮੱਸਿਆ ਦੇ ਹੱਲ ਲਈ ਇਸ ਮਸ਼ੀਨ ਦੇ ਨਾਲ ਇਕ ਇਲੈਕਟ੍ਰਿਕ ਡਿਸਪੈਂਸਰ ਵੀ ਲਗਾਇਆ ਗਿਆ ਹੈ, ਜਿਸ ਵਿਚ ਵਰਤੋਂ ਵਿਚ ਲਿਆਂਦੇ ਗਏ ਪੈਡ ਨੂੰ ਪੂਰਨ ਤੌਰ ’ਤੇ ਨਸ਼ਟ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨਜੀਤ ਕੌਰ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਮਹਾਵਾਰੀ ਦੌਰਾਨ ਧਿਆਨ ਰੱਖਣ ਵਾਲੀਆਂ ਗੱਲਾਂ ਦੀ ਸਹੀ ਜਾਣਕਾਰੀ ਦੇਈਏ। ਇਸ ਮੌਕੇ ਪੀ. ਡੀ. ਜੀ. ਮਨਮੋਹਨ ਸਿੰਘ, ਰੋਟੇਰੀਅਨ ਨੀਲਮ, ਐੱਸ. ਆਈ. ਐੱਸ. ਕੋਰਾ, ਪਵਨ ਵਰਮਾ ਤੇ ਕੁਲਦੀਪ ਹੀਰਾ ਆਦਿ ਮੌਜੂਦ ਸਨ।

ਫੋਟੋ - http://v.duta.us/dvqzdQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/UHInmgAA

📲 Get Chandigarh News on Whatsapp 💬