[chandigarh] - ਹਰ-ਹਰ ਮਹਾਦੇਵ ਕਾਂਵਡ਼ ਸੰਘ ਡੇਰਾਬੱਸੀ ਨੇ ਲਾਇਆ ਖੂਨ ਦਾਨ ਕੈਂਪ

  |   Chandigarhnews

ਚੰਡੀਗੜ੍ਹ (ਅਨਿਲ)-ਸਥਾਨਕ ਸ੍ਰੀ ਰਾਮ ਮੰਦਰ ਵਿਖੇ ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰ ’ਤੇ ਹਰ-ਹਰ ਮਹਾਦੇਵ ਕਾਂਵਡ਼ ਸੰਘ ਡੇਰਾਬੱਸੀ ਵਲੋਂ ਪਹਿਲਾ ਖੂਨ ਦਾਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਕਾਂਵਡ਼ ਸੰਘ ਦੇ ਮੈਂਬਰਾਂ ਸਮੇਤ 77 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗਡ਼੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ ਉਕਤ ਬਲੱਡ ਯੂਨਿਟ ਇਕੱਤਰ ਕੀਤਾ। ਕਾਂਵਡ਼ ਸੰਘ ਦੇ ਪ੍ਰਧਾਨ ਮੋਹਨ ਲਾਲ ਪ੍ਰਜਾਪਤ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਦੁਰਘਟਨਾਵਾਂ ’ਚ ਫੱਟਡ਼ ਅਤੇ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀ ਮਦਦ ਕਰਨ ਦੇ ਮਕਸਦ ਨਾਲ ਲਾਇਆ ਗਿਆ। ਖੂਨ ਦਾਨੀਆਂ ਨੂੰ ਪ੍ਰਮਾਣ ਪੱਤਰ ਤੋਂ ਇਲਾਵਾ ਉਨ੍ਹਾਂ ਲਈ ਖ਼ਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪੰਕਜ ਜੱਸੀ ਉਰਫ ਸ਼ੰਟੀ, ਰਾਜੂ ਸੈਣੀ, ਤਰੁਣ ਜੈਨ, ਰਾਕੀ ਗੁਪਤਾ, ਸੁਮਿਤ ਸ਼ਰਮਾ, ਸੁਭਮ ਅੱਤਰੀ, ਪੁਨੀਤ ਸ਼ਰਮਾ, ਰਿੰਪੀ ਗੋਇਲ, ਪੰਕਜ ਸ਼ਰਮਾ, ਸੰਦੀਪ ਸੋਨੂੰ, ਸੁਮਿਤ ਗਿਰੀ, ਰਾਹੁਲ ਵਰਮਾ, ਪ੍ਰਦੀਪ ਸੈਣੀ, ਨਰਿੰਦਰ, ਸ਼ੈਂਕੀ ਸ਼ਰਮਾ, ਰਵੀ ਅਤੇ ਸੰਜੂ ਪ੍ਰਜਾਪਤ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਮੌਜੂਦ ਸਨ।

ਫੋਟੋ - http://v.duta.us/ff75WwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/lVEVdQAA

📲 Get Chandigarh News on Whatsapp 💬