[firozepur-fazilka] - ਰੰਜਿਸ਼ ਦੇ ਚਲਦਿਆਂ ਨੌਜਵਾਨ ਨੂੰ ਕੁੱਟ-ਮਾਰ ਕਰ ਕੇ ਕੀਤਾ ਜ਼ਖਮੀ

  |   Firozepur-Fazilkanews

ਫਿਰੋਜ਼ਪੁਰ (ਸੇਤੀਆ)-ਉਪਮੰਡਲ ਦੇ ਅਧੀਨ ਪੈਂਦੇ ਪਿੰਡ ਢੰਡੀ ਖੁਰਦ ਨਜਦੀਕ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਨੌਜਵਾਨ ਨੂੰ ਅੱਧਾ ਦਰਜ਼ਨ ਨੌਜਵਾਨਾਂ ਨੇ ਘੇਰ ਕੇ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਜਰਨੈਲ ਸਿੰਘ ਉਰਫ ਰਾਜੂ ਪੁੱਤਰ ਕਸ਼ਮੀਰ ਸਿੰਘ ਵਾਸੀ ਢੰਡੀ ਖੁਰਦ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ’ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ’ਚ ਇਲਾਜ ਅਧੀਨ ਜਰਨੈਲ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਜਰਨੈਲ ਸਿੰਘ ਆਪਣੇ ਮੋਟਰਸਾਈਕਲ ’ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਿੰਡ ਢੰਦੀ ਕਦੀਮ ਗਿਆ ਸੀ ਤੇ ਬਾਅਦ ਦੁਪਿਹਰ ਕਰੀਬ 12 ਵਜੇ ਜਦ ਉਹ ਵਾਪਸ ਆ ਰਿਹਾ ਸੀ ਤਾਂ ਰਸਤੇ ’ਚ ਮੋਟਰ ਵਾਲੀ ਕੋਠੀ ਨਜਦੀਕ ਘਾਤ ਲਾ ਕੇ ਬੈਠੇ ਅੱਧਾ ਦਰਜ਼ਨ ਨੌਜਵਾਨਾਂ ਨੇ ਜਰਨੈਲ ਨੂੰ ਘੇਰ ਲਿਆ ਤੇ ਡਾਂਗਾ, ਰਾਡ਼੍ਹਾਂ ਨਾਲ ਹਮਲਾ ਕਰਦੇ ਹੋਏ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ। ਕਸ਼ਮੀਰ ਸਿੰਘ ਨੇ ਦੱਸਿਆ ਕਿ ਹਮਲਾਵਰ ਪਿੰਡ ’ਚ ਗਲਤ ਕੰਮ ਕਰਨ ਲਈ ਆਉਂਦੇ ਸਨ ਤੇ ਉਸਦੇ ਬੇਟੇ ਵਲੋਂ ਇਨ੍ਹਾਂ ਨੂੰ ਰੋਕਿਆ ਗਿਆ ਸੀ ਤੇ ਇਸੇ ਰੰਜਿਸ਼ ਦੇ ਚਲਦਿਆਂ ਹੀ ਜਦ ਉਸਦਾ ਬੇਟਾ ਰਿਸ਼ਤੇਦਾਰਾਂ ਤੋਂ ਵਾਪਿਸ ਆ ਰਿਹਾ ਸੀ ਤਾਂ ਇਨ੍ਹਾਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।

ਫੋਟੋ - http://v.duta.us/7OLYsQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/SoYdawAA

📲 Get Firozepur-Fazilka News on Whatsapp 💬