[gurdaspur] - ਗੋਲਡਨ ਕਲਚਰਲ ਐਂਡ ਟੈਕਨੀਕਲ ਫੈਸਟੀਵਲ ‘ਉਤਸਵ 2019’ ਅੱਜ

  |   Gurdaspurnews

ਗੁਰਦਾਸਪੁਰ (ਵਿਨੋਦ)-ਗੋਲਡਨ ਗਰੁੱਪ ਆਫ ਇੰਸਟੀਚਿਊਟਸ ਨਾਲ ਸਬੰਧਤ ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਗੋਲਡਨ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਤੇ ਗੋਲਡਨ ਪਾਲੀਟੈਕਨੀਕਲ ਕਾਲਜ ਦੇ ਸਾਂਝੇ ਯਤਨਾਂ ਨਾਲ ਗੋਲਡਨ ਕਲਚਰਲ ਐਂਡ ਟੈਕਨੀਕਲ ਫੈਸਟੀਵਲ ‘ਉਤਸਵ 2019’ ਹਰਦੋਛੰਨੀਆ ਰੋਡ ਗੋਲਡਨ ਕਾਲਜ ’ਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਗੋਲਡਨ ਗਰੁੱਪ ਦੇ ਚੇਅਰਮੈਨ ਮੋਹਿਤ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਆਯੋਜਨ 5 ਮਾਰਚ ਨੂੰ ਟੈਕਨੀਕਲ ਈਵੈਂਟਸ, ਨਾਨ ਟੈਕਨੀਕਲ ਈਵੈਂਟਸ ਤੇ ਕਲਚਰਲ ਈਵੈਂਟਸ ਦੇ ਰੂਪ ਵਿਚ ਮਨਾ ਕਰ ਕੇ ਕੀਤਾ ਜਾਵੇਗਾ, ਜਦਕਿ 6 ਮਾਰਚ ਨੂੰ ਕਾਲਜ ਦੇ ਕੰਪਲੈਕਸ ’ਚ ਪ੍ਰਸਿੱਧ ਗਾਇਕ ਦਿਲਪ੍ਰੀਤ ਢਿੱਲੋਂ ਤੇ ਗਾਇਕ ਮਾਧਵ ਮਹਾਜਨ ਆਪਣੀ ਸੁਰੀਲੀ ਆਵਾਜ਼ ਤੇ ਸਾਜ ਦੀ ਸਹਾਇਤਾ ਨਾਲ ਦਰਸ਼ਕਾਂ ਨੂੰ ਨੱਚਣ ਤੇ ਉਨ੍ਹਾਂ ਦੇ ਮਨੋਰੰਜਨ ਕਰਨਗੇ। ਤਜਿੰਦਰਪਾਲ ਸਿੰਘ ਸੰਧੂ ਏ. ਡੀ. ਸੀ. ਜਨਰਲ ਗੁਰਦਾਸਪੁਰ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੀ ਭੂਮਿਕਾ ’ਚ ਹਾਜ਼ਰ ਰਹਿਣਗੇ।

ਫੋਟੋ - http://v.duta.us/STszXwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Jmp-iAAA

📲 Get Gurdaspur News on Whatsapp 💬