[gurdaspur] - ਡਾ. ਹਰਦੀਸ਼ ਮਸੀਹ ਵਾਈਸ ਚੇਅਰਮੈਨ ਨਿਯੁਕਤ

  |   Gurdaspurnews

ਗੁਰਦਾਸਪੁਰ (ਖੋਸਲਾ, ਬਲਬੀਰ)-ਪੰਜਾਬ ਸਰਕਾਰ ਵਲੋਂ ਜਿਥੇ ਵਿਕਾਸ ਕੰਮਾਂ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਨੌਜਵਾਨ ਪੀਡ਼੍ਹੀ ਨੂੰ ਨਸ਼ੇ ਦੀ ਨਾ-ਮੁਰਾਦ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਦੇ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਹ ਖੁਲਾਸਾ ਐਂਟੀਨਾਰਕੋਟਿਕਸ ਸੈੱਲ ਮਾਝਾ ਜ਼ੋਨ ਦੇ ਚੇਅਰਮੈਨ ਰਾਜਨਦੀਪ ਸਿੰਘ ਮੱਕਡ਼ ਨੇ ਜ਼ਿਲਾ ਚੇਅਰਮੈਨ ਗੌਤਮ ਖੋਸਲਾ ਦੇ ਪ੍ਰਬੰਧਾਂ ਹੇਠ ਪਿੰਡ ਸੋਹਲ ’ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੱਕਡ਼ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਹੀ ਐਂਟੀਨਾਰਕੋਟਿਕਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ ਤੇ ਇਸ ਸੈੱਲ ਦੇ ਵਰਕਰ ਆਗੂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਮੌਕੇ ਮਹਿਲਾ ਵਿੰਗ ਮਾਝਾ ਜ਼ੋਨ ਦੇ ਉੱਪ ਚੇਅਰਮੈਨ ਤ੍ਰਿਪਤਾ ਠਾਕੁਰ ਤੇ ਜ਼ਿਲਾ ਚੇਅਰਮੈਨ ਗੌਤਮ ਖੋਸਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਬਸੰਮਤੀ ਨਾਲ ਡਾਕਟਰ ਹਰਦੀਸ਼ ਮਸੀਹ ਵਾਸੀ ਪਿੰਡ ਸੋਹਲ ਨੂੰ ਜ਼ਿਲਾ ਗੁਰਦਾਸਪੁਰ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਡਾ. ਹਰਦੀਸ ਮਸੀਹ ਨੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

ਫੋਟੋ - http://v.duta.us/I7vJ9gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/SHZ_XwAA

📲 Get Gurdaspur News on Whatsapp 💬