[gurdaspur] - ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲੇ ਦੀ ਵੀ ਮਾਨਤਾ ਦਿੱਤੀ ਜਾਵੇ : ਕਲਸੀ

  |   Gurdaspurnews

ਗੁਰਦਾਸਪੁਰ (ਬੇਰੀ, ਯੋਗੀ)-ਆਜ਼ਾਦ ਪਾਰਟੀ ਪੰਜਾਬ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਕਿਹਾ ਕਿ ਆਜ਼ਾਦ ਪਾਰਟੀ ਵਲੋਂ ਪਿਛਲੇ 20 ਸਾਲਾਂ ਤੋਂ ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲਾ ਤੇ ਨਗਰ ਨਿਗਮ ਦੀ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਜਾਰੀ ਸੰਘਰਸ਼ ਨੂੰ ਆਖ਼ਿਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਫ਼ੈਸਲਾ ਕੈਪਟਨ ਸਰਕਾਰ ਨੂੰ 2005 ’ਚ ਲੈ ਲੈਣਾ ਚਾਹੀਦਾ ਸੀ ਜਿਸ ਵਕਤ ਮੋਹਾਲੀ, ਬਰਨਾਲਾ ਤੇ ਤਰਨਤਾਰਨ ਜ਼ਿਲੇ ਬਣਾਏ ਸਨ ਪਰ ਫਿਰ ਵੀ ਕੈਪਟਨ ਸਰਕਾਰ ਨੇ ਬਟਾਲਾ ਵਾਸੀਆਂ ’ਤੇ ਆਪਣੀ ਮਿਹਰ ਕਰ ਦਿੱਤੀ। ਪ੍ਰਧਾਨ ਕਲਸੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲੇ ਦੀ ਵੀ ਮਾਨਤਾ ਦਿੱਤੀ ਜਾਵੇ। ਜਿੰਨੀ ਦੇਰ ਤੱਕ ਬਟਾਲਾ ਜ਼ਿਲਾ ਨਹੀਂ ਬਣ ਜਾਂਦਾ, ਤਦ ਤੱਕ ਆਜ਼ਾਦ ਪਾਰਟੀ ਵਲੋਂ ਸੰਘਰਸ਼ ਜਾਰੀ ਰਹੇਗਾ।

ਫੋਟੋ - http://v.duta.us/vBAuGQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/NscD4gAA

📲 Get Gurdaspur News on Whatsapp 💬