[gurdaspur] - ਬਾਂਡ ਨਾ ਹੋਣ ਕਰ ਕੇ ਲੱਖਾਂ ਕੁਇੰਟਲ ਗੰਨਾ ਖੇਤਾਂ ’ਚ ਖਡ਼੍ਹਾ

  |   Gurdaspurnews

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)-ਗੰਨੇ ਦੀਆਂ ਅਦਾਇਗੀਆਂ ਤੇ ਹੋਰ ਮੰਗਾਂ ਸਬੰਧੀ ਗੰਨਾ ਕਾਸ਼ਤਕਾਰਾਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਡੀ. ਸੀ. ਦਫਤਰ ਅੱਗੇ ਅਣਮਿੱਥੇ ਸਮੇਂ ਲਈ ਦਿਨ-ਰਾਤ ਦਿੱਤਾ ਜਾ ਰਿਹਾ ਧਰਨਾ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਸ਼ੂਗਰ ਮਿੱਲ ’ਚ ਗੰਨੇ ਦਾ ਬਾਂਡ ਨਹੀਂ ਕੀਤਾ ਜਾ ਰਿਹਾ। ਜਿਸ ਕਰ ਕੇ ਲੱਖਾਂ ਕੁਇੰਟਲ ਗੰਨਾ ਖੇਤਾਂ ’ਚ ਖਡ਼੍ਹਾ ਹੈ। ਗੰਨੇ ਦਾ ਬਾਂਡ ਨਾ ਹੋਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ, ਜਿਸ ਕਰ ਕੇ ਗੰਨਾ ਕਾਸ਼ਤਕਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵਿਰੋਧੀ ਰਵੱਈਏ ਦੇ ਵਿਰੋਧ ’ਚ 6 ਮਾਰਚ ਨੂੰ ਸਡ਼ਕ ਆਵਾਜਾਈ ਠੱਪ ਕੀਤੀ ਜਾਵੇਗੀ। ਜਿਸ ਨੂੰ ਸਫਲ ਬਣਾਉਣ ਲਈ ਵੱਖ-ਵੱਖ ਇਲਾਕਿਆਂ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਸਰਦੂਲ ਸਿੰਘ, ਬਲਦੇਵ ਸਿੰਘ, ਸ਼ਰਮ ਸਿੰਘ, ਹਰਜਿੰਦਰ ਸਿੰਘ, ਤਰਲੋਕ ਸਿੰਘ, ਗੁਰਪਾਲ ਸਿੰਘ ਭਾਗੋਕਾਵਾਂ, ਅਮਰੀਕ ਸਿੰਘ ਸਲਾਚ, ਬਲਵੀਰ ਸਿੰਘ ਉੱਚਾ ਧਕਾਲਾ, ਚੱਨਣ ਸਿੰਘ ਦੋਰਾਂਗਲਾ, ਸਾਗਰ ਸਿੰਘ ਭੋਲਾ, ਪਲਵਿੰਦਰ ਸਿੰਘ, ਤਰਲੋਕ ਸਿੰਘ ਬਹਿਰਾਮਪੁਰ, ਮਨਪ੍ਰੀਤ ਸਿੰਘ ਭਾਗੋਕਾਵਾਂ, ਅਮਰੀਕ ਸਿੰਘ ਸਲਾਚ, ਜਸਬੀਰ ਸਿੰਘ ਕੱਤੋਵਾਲ, ਅਸ਼ਵਨੀ ਕੁਮਾਰ ਲੱਖਣਕਲਾਂ, ਗੁਰਪ੍ਰਤਾਪ ਸਿੰਘ, ਸੁਖਦੇਵ ਸਿੰਘ ਗੋਰਾਇਆ ਤੇ ਸੂਰਜ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/g62vVQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0X8u5QAA

📲 Get Gurdaspur News on Whatsapp 💬