[jalandhar] - ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

  |   Jalandharnews

ਜਲੰਧਰ (ਗੁਲਸ਼ਨ)— ਅੰਮ੍ਰਿਤਸਰ ਤੋਂ ਥੋੜ੍ਹਾ ਪਹਿਲਾਂ ਪੈਂਦੇ ਮਾਨਾਂਵਾਲਾ ਸਟੇਸ਼ਨ ਕੋਲ ਕਿਸਾਨ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਰੇਲ ਟਰੈਕ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਧਰਨੇ ਕਾਰਨ ਅੰਮ੍ਰਿਤਸਰ ਵਲ ਆਉਣ-ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ। ਇਸ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਕ ਦਰਜਨ ਤੋਂ ਵੱਧ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਗਿਆ। ਕਿਸਾਨ ਅੰਦੋਲਨ ਕਾਰਨ ਦੁਪਹਿਰ 2 ਵਜੇ ਤੋਂ ਬਾਅਦ ਦੇਰ ਸ਼ਾਮ ਤੱਕ ਕੋਈ ਵੀ ਟਰੇਨ ਅੰਮ੍ਰਿਤਸਰ ਲਈ ਨਹੀਂ ਗਈ। ਟਰੇਨ ਨਾ ਹੋਣ ਕਾਰਨ ਯਾਤਰੀ ਇਧਰ-ਉਧਰ ਭਟਕਦੇ ਰਹੇ।

ਸਿਟੀ ਸਟੇਸ਼ਨ ਤੋਂ ਦੁਪਹਿਰ 1.50 'ਤੇ ਸ਼ਾਨ-ਏ-ਪੰਜਾਬ ਅਤੇ 2 ਵਜੇ ਜਨਨਾਇਕ ਐਕਸਪ੍ਰੈੱਸ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਇਸ ਦੌਰਾਨ ਮਾਨਾਂਵਾਲਾ 'ਚ ਰੇਲ ਟਰੈਕ ਰੋਕੇ ਜਾਣ ਦੀ ਸੂਚਨਾ ਆ ਗਈ ਅਤੇ ਸਾਵਧਾਨੀ ਵਜੋਂ ਸ਼ਾਨ-ਏ-ਪੰਜਾਬ ਨੂੰ ਬਿਆਸ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ। ਦੁਪਹਿਰ 2.15 ਵਜੇ ਜਲੰਧਰ ਸਿਟੀ ਸਟੇਸ਼ਨ 'ਤੇ ਪਹੁੰਚੀ ਟਾਟਾ ਮੂਰੀ ਨੂੰ ਵੀ ਇਥੇ ਰੋਕ ਲਿਆ ਗਿਆ। ਕਰੀਬ ਡੇਢ ਘੰਟੇ ਬਾਅਦ ਭਾਵ ਪੌਣੇ 4 ਵਜੇ ਟਾਟਾ ਮੂਰੀ ਨੂੰ ਇੰਜਣ ਬਦਲ ਕੇ ਵਾਇਆ ਟਾਂਡਾ, ਮੁਕੇਰੀਆਂ, ਦਸੂਹਾ ਹੁੰਦੇ ਹੋਏ ਜੰਮੂ ਲਈ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ-ਪਠਾਨਕੋਟ ਐਕਸਪ੍ਰੈੱਸ, ਅੰਮ੍ਰਿਤਸਰ-ਨਾਂਦੇੜ ਸੁਪਰਫਾਸਟ, ਅੰਮ੍ਰਿਤਸਰ-ਬਿਲਾਸਪੁਰ ਐਕਸਪ੍ਰੈੱਸ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਹਾਵੜਾ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ ਸਣੇ ਕਈ ਟਰੇਨਾਂ ਨੂੰ ਵਾਇਆ ਤਰਨਤਾਰਨ ਹੁੰਦੇ ਹੋਏ ਚਲਾਇਆ ਗਿਆ।...

ਫੋਟੋ - http://v.duta.us/dbguCQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DSQ9IAAA

📲 Get Jalandhar News on Whatsapp 💬