[jalandhar] - ਗਊ 1 ਰੁਪਏ ਦਾ ਦੁੱਧ ਨਾ ਦੇਵੇ ਤਾਂ ਵੀ ਲਾਹੇਵੰਦ ਹੈ ਕਿਸਾਨਾਂ ਲਈ

  |   Jalandharnews

ਜਲੰਧਰ (ਸੋਮਨਾਥ)— ਗਾਂ ਅਤੇ ਗਊਵੰਸ਼ ਦੀ ਉਪਯੋਗਿਤਾ 'ਤੇ ਇੰਸਟੀਚਿਊਟ ਆਫ ਵੈਟਰਨਰੀ ਰਿਸਰਚ ਆਫ ਇੰਡੀਆ (ਆਈ. ਵੀ. ਆਰ. ਆਈ.) ਬਰੇਲੀ ਦੇ ਪਸ਼ੂ ਜੈਨੇਟਿਕ ਵਿਭਾਗ ਦੇ ਪ੍ਰਧਾਨ ਵਿਗਿਆਨੀ ਡਾ. ਰਣਵੀਰ ਸਿੰਘ ਕਹਿੰਦੇ ਹਨ ਕਿ ਜੋ ਗਾਂ ਇਕ ਵੀ ਰੁਪਏ ਦਾ ਦੁੱਧ ਨਾ ਦੇ ਰਹੀ ਹੋਵੇ, ਉਸ ਤੋਂ ਵੀ ਜੈਵਿਕ ਖਾਦ (ਵਰਮੀ ਕੰਪੋਸਟ) ਆਦਿ ਬਣਾ ਕੇ 20 ਹਜ਼ਾਰ ਰੁਪਏ ਤਕ ਕਮਾਏ ਜਾ ਸਕਦੇ ਹਨ। ਡੀ. ਏ. ਪੀ.-ਯੂਰੀਆ, ਰਸਾਇਣਿਕ ਕੀਟਨਾਸ਼ਕਾਂ ਨਾਲ ਸਾਡੀ ਜ਼ਮੀਨ ਖਰਾਬ ਹੋ ਗਈ ਹੈ ਅਤੇ ਇਸ ਨੂੰ ਠੀਕ ਕਰਨ ਲਈ ਗਾਂ, ਗੰਡੋਏ ਅਤੇ ਸੂਖਮਜੀਵੀ ਤੋਂ ਚੰਗਾ ਕੁਝ ਨਹੀਂ ਹੋ ਸਕਦਾ। ਗਾਂ ਦੀ ਉਪਯੋਗਿਤਾ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗਾਂ ਕਿਸਾਨ ਤੋਂ ਲੈਂਦੀ ਕੀ ਹੈ? ਅਤੇ ਬਦਲੇ 'ਚ ਉਸ ਨੂੰ ਮਿਲਦਾ ਕੀ ਹੈ? ਇਕ ਦੇਸੀ ਗਾਂ ਇਕ ਦਿਨ 'ਚ 2 ਤੋਂ 3 ਲਿਟਰ ਦੁੱਧ, 7-10 ਲਿਟਰ ਗਊਮੂਤਰ ਅਤੇ 10 ਕਿਲੋ ਗੋਹਾ ਦਿੰਦੀ ਹੈ। ਸਾਨ੍ਹ ਦਾ ਗੋਹਾ ਅਤੇ ਗਊਮੂਤਰ ਥੋੜ੍ਹਾ ਜ਼ਿਆਦਾ ਹੁੰਦਾ ਹੈ ਜਦਕਿ ਉਸ ਨੂੰ ਖਾਣ ਲਈ ਸਿਰਫ 5.6 ਕਿਲੋ ਤੂੜੀ ਚਾਹੀਦੀ ਹੈ। ਜੇਕਰ ਦੁੱਧ ਦੀ ਥਾਂ ਕਿਸਾਨ ਗੋਹਾ-ਗਊਮੂਤਰ ਦਾ ਇਸਤੇਮਾਲ ਕਰਨ ਲੱਗਣ ਜਾਂ ਫਿਰ ਸਰਕਾਰ ਪੰਚਾਇਤ ਪੱਧਰ 'ਤੇ ਕਿਸਾਨਾਂ ਤੋਂ ਗਊਮੂਤਰ ਖਰੀਦਣਾ ਸ਼ੁਰੂ ਕਰ ਦੇਵੇ, ਡੀ. ਏ. ਪੀ.- ਯੂਰੀਆ ਵਾਂਗ ਗੋਹੇ ਦੀ ਖਾਦ ਬਣਾਉਣ 'ਤੇ ਸਬਸਿਡੀ ਮਿਲਣ ਲੱਗੇ ਤਾਂ ਸਭ ਸਮੱਸਿਆ ਦੂਰ ਹੋ ਜਾਏਗੀ। ਆਈ. ਵੀ. ਆਰ. ਆਈ. ਦੇ ਨਿਊਟ੍ਰੀਸ਼ੀਅਨ ਵਿਭਾਗ ਦੇ ਡਾ. ਪੁਤਾਨ ਸਿੰਘ ਦੱਸਦੇ ਹਨ ਕਿ ਕਿਸਾਨਾਂ ਨੂੰ ਇਸ ਦੀ ਸਮਝ ਨਹੀਂ ਹੈ ਅਤੇ ਨਾ ਹੀ ਖੇਤੀ, ਬਾਗਵਾਨੀ ਜਾਂ ਫਿਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਨ੍ਹਾਂ ਦਾ ਮਹੱਤਵ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।...

ਫੋਟੋ - http://v.duta.us/rklDJgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/I2EXEwAA

📲 Get Jalandhar News on Whatsapp 💬