[jalandhar] - ‘ਸਾਈਨੋਸ਼ੋਰ ਸੈਲਿਊਟ 2019’ ਦਾ ਖੁਸ਼ੀ ਨਾਲ ਆਯੋਜਨ

  |   Jalandharnews

ਜਲੰਧਰ (ਧਵਨ)-ਸਾਈਨੋਸ਼ੋਰ ਇੰਟਰਨੈਸ਼ਨਲ ਪ੍ਰੈੱਪ ਸਕੂਲ ਵਲੋਂ 7ਵੇਂ ਸਾਲਾਨਾ ਸਮਾਰੋਹ ਮੌਕੇ ‘ਸਾਈਨੋਸ਼ੋਰ ਸੈਲਿਊਟ 2019’ ਦਾ ਆਯੋਜਨ ਖੁਸ਼ੀ ਨਾਲ ਕੀਤਾ ਗਿਆ। ਨਰਸਰੀ ਕਲਾਸ ਦੀ ਵਿਦਿਆਰਥਣ ਕਾਵਯਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਵਿਦਿਆਰਥੀਆਂ ਵਿਚ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਬਣਾਇਆ ਗਿਆ ਅਤੇ ਨੰਨ੍ਹੇ-ਮੁੰਨੇ ਸਾਇਨੋ ਸੋਲਜਰਸ ਨੇ ਰਾਸ਼ਟਰ ਤੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੂੰ ਸੈਲਿਊਟ ਕਰਦੇ ਹੋਏ ਰਾਸ਼ਟਰਵਾਦ ਦੀ ਭਾਵਨਾ ਨੂੰ ਉਤਸ਼ਾਹ ਦਿੱਤਾ। ਇਸ ਮੌਕੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ 2 ਮਿੰਟ ਦਾ ਮੌਨ ਵੀ ਰੱਖਿਆ ਗਿਆ।ਇਸ ਮੌਕੇ ਸਕੂਲ ਦੀ ਪ੍ਰਬੰਧ ਨਿਰਦੇਸ਼ਿਕਾ ਆਰਚੀ ਸਹਿਗਲ, ਡਾਇਰੈਕਟਰ ਵੀਰੇਨ ਸਹਿਗਲ, ਕੋਆਰਡੀਨੇਟਰ ਤਰਨਪ੍ਰੀਤ, ਨਵੀ ਚਾਵਲਾ ਤੇ ਟੀਚਰਾਂ ਪ੍ਰੇਰਣਾ, ਨੀਤਿਕਾ, ਮੀਲਾ ਚੱਢਾ, ਗੁਨਦੀਪ, ਵੰਦਨਾ, ਕਨਿਕਾ ਠਾਕੁਰ, ਜੀਵਿਤਾ ਮਹੇਂਦਰੂ, ਹਿਨਾ ਗੁਪਤਾ, ਸੰਜੀਤ ਕੌਰ, ਹਰਲੀਨ ਕੌਰ, ਦਸ਼ਮੀਤ ਕੌਰ, ਸ਼ਵੇਤਾ ਅਗਰਵਾਲ, ਈਸ਼ਾ ਵਾਸਨ, ਪੂਨਮ ਸੋਲਾਨੀ ਤੇ ਪ੍ਰੇਰਣਾ ਪੁਰੀ ਵੀ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀਆਂ ਵਲੋਂ ਆਜ਼ਾਦੀ ਪ੍ਰਾਪਤੀ ਵਿਚ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਸਲਾਮ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਇਕ ਬਹੁਤ ਚੰਗਾ ਸੰਦੇਸ਼ ਦਿੱਤਾ ਕਿ ਬੁਢਾਪੇ ਵਿਚ ਸਾਨੂੰ ਆਪਣੇ ਦਾਦਾ-ਦਾਦੀ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਬਲਕਿ ਉਨ੍ਹਾਂ ਦਾ ਇਸ ਉਮਰ ਵਿਚ ਹੋਰ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਇਸ ਮੌਕੇ ਐੱਲ. ਕੇ. ਜੀ. ਦੀ ਵਿਦਿਆਰਥਣ ਸਾਈਨੋ ਅਵਨੀ, ਸਾਈਨੋ ਅਗਮਵੀਰ, ਹਰਸ਼ਿਖਾ, ਕੀਰਤ, ਆਰਾਵ, ਸਮ੍ਰਾਟ, ਅਦਵਿਕ, ਗੁੱਜਾਵੀਰ, ਕੁੰਵਰਵੀਰ ਤੇ ਹੋਰਨਾਂ ਨੇ ਵੀ ਸ਼ਾਨਦਾਰ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪ੍ਰਣ ਲਿਆ ਗਿਆ ਕਿ ਸਾਈਨੋਸ਼ੋਰ ਇੰਟਰਨੈਸ਼ਨਲ ਸਕੂਲ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖੇਗਾ।ਵਿਦਿਆਰਥੀਆਂ ਨੇ ਸਮਾਜਿਕ ਕੁਰੀਤੀਆਂ ਜਿਹੇ ਕੰਨਿਆ ਭਰੂਣ ਹੱਤਿਆ, ਲੜਕੀਆਂ ’ਤੇ ਵੱਧ ਰਹੇ ਅੱਤਿਆਚਾਰਾਂ, ਐਸਿਡਸ ਹਮਲੇ, ਛੇੜਖਾਨੀ ਆਦਿ ਨੂੰ ਲੈ ਕੇ ਸਖਤ ਸ਼ਬਦਾਂ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।

ਫੋਟੋ - http://v.duta.us/yvSsswAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JaOE3AAA

📲 Get Jalandhar News on Whatsapp 💬