[kapurthala-phagwara] - ਮਹਿਲਾ ਸਰਪੰਚਾਂ-ਪੰਚਾਂ ਦੇ ਸ਼ਕਤੀਕਰਨ ਲਈ ਟ੍ਰੇਨਿੰਗ ਕੈਂਪ ਆਯੋਜਿਤ

  |   Kapurthala-Phagwaranews

ਕਪੂਰਥਲਾ (ਗੁਰਵਿੰਦਰ ਕੌਰ)-ਪੀ. ਆਰ. ਆਈ. ਦੇ ਚੁਣੇ ਹੋਏ ਮਹਿਲਾ ਸਰਪੰਚਾਂ-ਪੰਚਾਂ ਦੇ ਸ਼ਕਤੀਕਰਨ ਨੂੰ ਅੱਗੇ ਤੋਰਦਿਆਂ ਪ੍ਰੋਗਰਾਮ ਅਧੀਨ ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ, ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲਾ ਪ੍ਰੀਸ਼ਦ ਗੁਰਦਰਸ਼ਨ ਲਾਲ ਕੁੰਡਲ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਪੂਰਥਲਾ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਸਬੰਧੀ ਰਿਸੋਰਸ ਪਰਸਨ ਪ੍ਰਭਜੋਤ ਕੌਰ ਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਐੱਸ. ਆਈ. ਆਈ. ਡੀ. ਪੰਜਾਬ ਵੱਲੋਂ ਇਹ ਕੈਂਪ ਜ਼ਿਲਾ ਪੱਧਰ ’ਤੇ ਲਾਏ ਜਾ ਰਹੇ ਹਨ, ਜਿਸ ’ਚ ਕਪੂਰਥਲਾ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ/ਪੰਚਾਂ ਨੇ ਦਫਤਰ ਬੀ. ਡੀ. ਪੀ. ਓ. ਕਪੂਰਥਲਾ ’ਚ ਚੱਲ ਕੇ ਕੈਂਪ ’ਚ ਹਿੱਸਾ ਲਿਆ। ਇਸ ਟ੍ਰੇਨਿੰਗ ਦੌਰਾਨ ਵੱਖ-ਵੱਖ ਵਿਭਾਗੀ ਸੰਸਥਾਨਾਂ ਦੇ ਕਰਮਚਾਰੀਆਂ ਵੱਲੋਂ ਆਪਣੇ ਵਿਭਾਗ ਦੇ ਨਾਲ ਸਬੰਧਤ ਸਕੀਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਐੱਸ. ਆਈ. ਆਰ. ਡੀ. ਵੱਲੋਂ ਰਿਸੋਰਸ ਪਰਸਨਾਂ ਵੱਲੋਂ ਪੰਜਾਬ ਪੰਚਾਇਤੀ ਰਾਜ ਐਕਟ 1994, ਆਰ. ਟੀ. ਆਈ. ਐਕਟ 2005 ਤੇ ਗ੍ਰਾਮ ਪੰਚਾਇਤਾਂ ਦੇ ਅਧਿਕਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਨਵੇਂ ਚੁਣੇ ਮਹਿਲਾ ਸਰਪੰਚਾਂ/ਪੰਚਾਂ ਦੀ ਸਮਰਥਾ ’ਚ ਵਾਧਾ ਕੀਤਾ ਜਾ ਸਕੇ ਤੇ ਅੱਗੇ ਚੱਲ ਕੇ ਆਪਣੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾ ਸਕਣ।

ਫੋਟੋ - http://v.duta.us/ZphJ4QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/JQAVtgAA

📲 Get Kapurthala-Phagwara News on Whatsapp 💬