[ludhiana-khanna] - ਦੂਜਾ ਅਮਰੀਕਾ ਕਬੱਡੀ ਕੱਪ ਸਾਹਨੇਵਾਲ ਮੁਡ਼ ਮਿਲਣ ਦੇ ਵਾਅਦੇ ਨਾਲ ਸੰਪੰਨ

  |   Ludhiana-Khannanews

ਲੁਧਿਆਣਾ (ਹਨੀ ਚਾਠਲੀ)-ਸਰਬੱਤ ਦਾ ਭਲਾ ਸੇਵਾ ਸੰਸਥਾ ਰਜਿ. ਸਾਹਨੇਵਾਲ ਦੇ ਪ੍ਰਧਾਨ ਲੱਕੀ ਸੰਧੂ ਦੀ ਰਹਿਨੁਮਾਈ ਹੇਠ ਸਤਿੰਦਰਪਾਲ ਸਿੰਘ ਗੋਲਡੀ ਚੇਅਰਮੈਨ ਐਸੋਸੀਏਸ਼ਨ ਇੰਗਲੈਂਡ ਦੇ ਸਹਿਯੋਗ ਸਦਕਾ ਸਵ. ਜਸਕਰਨ ਸਿੰਘ ਸੰਧੂ ਦੀ ਯਾਦ ’ਚ 3 ਮਾਰਚ ਨੂੰ ਕਰਵਾਏ ਗਏ ਦੂਜੇ ਅਮਰੀਕਾ ਕਬੱਡੀ ਕੱਪ ਲਡ਼ਕੀਆਂ ਦੇ ਸਰਕਾਰੀ ਸਕੂਲ ਜੀ. ਟੀ. ਰੋਡ ਸਾਹਨੇਵਾਲ ਵਿਖੇ ਮੁਡ਼ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਪ੍ਰਧਾਨ ਲੱਕੀ ਸੰਧੂ ਤੇ ਸਰਪ੍ਰਸਤ ਸਵਰਨ ਸੰਧੂ ਨੇ ਦੱਸਿਆ ਕਿ ਇਸ ਦੂਜੇ ਅਮਰੀਕਾ ਕਬੱਡੀ ਕੱਪ ’ਚ ਪੰਜਾਬ ਦੀਆਂ 8 ਉਚ ਕੋਟੀ ਦੀਆਂ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਹੋਏ। ਪਹਿਲਾ ਸਥਾਨ ਭਗਵਾਨਪੁਰਾ ਕਬੱਡੀ ਅਕੈਡਮੀ ਨੇ 1 ਲੱਖ 50 ਹਜ਼ਾਰ ਰੁਪਏ ਅਤੇ ਕੱਪ ਜਿੱਤ ਕੇ ਬੱਲੇ-ਬੱਲੇ ਕਰਵਾਈ ਤੇ ਦੂਜਾ ਸਥਾਨ ਫੁੱਲੂ ਪੀਰ ਅਕੈਡਮੀ ਨੇ 1 ਲੱਖ ਰੁਪਏ ਤੇ ਕੱਪ ਜਿੱਤ ਕੇ ਆਪਣਾ ਨਾਂ ਦਰਜ ਕੀਤਾ। ਪ੍ਰਧਾਨ ਲੱਕੀ ਸੰਧੂ ਨੇ ਅੱਗੇ ਦੱਸਿਆ ਕਿ ਕਬੱਡੀ ਦੇ ਬੈਸਟ ਰੇਡਰ ਮੱਖਣ ਸੰਧੂ ਤੇ ਬੈਸਟ ਜਾਫੀ ਜੋਤ ਰਾਮਗਡ਼੍ਹ ਸਰਦਾਰਾਂ ਨੂੰ ਫੋਰਡ ਟਰੈਕਟਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਲਡ਼ਕੀਆਂ ਦੇ ਸ਼ੋਅ ਮੈਚ ਵੀ ਕਰਵਾਏ ਗਏ ਤੇ ਜੇਤੂ ਖਿਡਾਰਨਾਂ ਨੂੰ ਉਚਿਤ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਦੇਰ ਸ਼ਾਮ ਖਿਡਾਰੀਆਂ ਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਦਮਨਜੀਤ ਮੋਹੀ ਓ. ਐੱਸ. ਡੀ . ਸੀ. ਐੱਮ. ਪੰਜਾਬ, ਇਕਬਾਲ ਗਰੇਵਾਲ ਪ੍ਰਧਾਨ ਐੱਨ. ਐੱਸ. ਯੂ. ਆਈ., ਤੇਜ਼ ਪ੍ਰਕਾਸ਼ ਕੋਟਲੀ ਸਾਬਕਾ ਮੰਤਰੀ, ਲਖਵੀਰ ਸਿੰਘ ਲੱਖਾ ਪਾਇਲ ਵਿਧਾਇਕ, ਮਲਕੀਤ ਦਾਖਾ, ਡਾ. ਅਮਰ, ਬੰਤ ਸਿੰਘ ਦਬੁਰਜੀ, ਗੁਰਦੇਵ ਲਾਪਰਾ, ਸਤਵਿੰਦਰ ਕੌਰ ਬਿੱਟੀ ਹਲਕਾ ਇੰਚਾਰਜ, ਗੁਰਦੀਪ ਸਿੰਘ ਕੌਲ ਈ. ਟੀ. ਓ., ਸਿਮਰਨਜੀਤ ਸਿੰਘ ਢਿੱਲੋਂ, ਸੰਤਾ ਸਿੰਘ ਉਮੈਦਪੁਰੀ, ਬਾਬਾ ਜਗਰੂਪ ਸਿੰਘ, ਕੈਪਟਨ ਸੁਖਜੀਤ ਹਰਾ ਪ੍ਰਧਾਨ ਆਦਿ ਵਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਵਲੋਂ ਸਰਬੱਤ ਦਾ ਭਲਾ ਸੇਵਾ ਸੰਸਥਾ ਦੇ ਪ੍ਰਧਾਨ ਲੱਕੀ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਇਹ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵਲੋਂ ਸਕੂਲ ’ਚ ਖੇਡ ਸਟੇਡੀਅਮ ਬਣਾਉਣ ਲਈ ਆਪਣੇ ਅਖਤਿਆਰੀ ਕੋਟੇ ਵਿਚੋਂ ਕਲੱਬ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹਲਕਾ ਸਾਹਨੇਵਾਲ ਕਾਂਗਰਸ ਦੀ ਇੰਚਾਰਜ ਸਤਵਿੰਦਰ ਕੌਰ ਬਿੱਟੀ, ਇਕਬਾਲ ਗਰੇਵਾਲ, ਕੈਪਟਨ ਸੁਖਜੀਤ ਹਰਾ ਪ੍ਰਧਾਨ ਨਗਰ ਕੌਂਸਲ, ਸਵਰਨ ਸੰਧੂ, ਜੁਗਰਾਜ ਸਿੰਘ ਢਿੱਲੋਂ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਮੇਸ਼ ਕੁਮਾਰ ਪੱਪੂ ਕੌਂਸਲਰ, ਗੁਰਦੀਪ ਸਿੰਘ ਭੋਲਾ, ਸ਼ਮਸ਼ੇਰ ਸ਼ੇਰੀ, ਬੁੱਧ ਰਾਮ ਕੌਂਸਲਰ, ਰਮਨੀਤ ਸਿੰਘ, ਪਰਵਿੰਦਰ ਲਾਪਰਾ ਕੌਂਸਲਰ ਲੁਧਿਆਣਾ, ਹਰਪ੍ਰੀਤ ਸਿੰਘ ਸੰਧੂ, ਸਵਰਨ ਸੋਨੀ, ਅਮਰੀਕ ਸੇਖੋਂ, ਦਰਸ਼ਨ ਅਡ਼ੈਚ, ਸੁਰਿੰਦਰ ਬਿਰਦੀ, ਜਗਰਾਜ ਢਿੱਲੋਂ, ਫੌਜੀ ਨੱਤਾ, ਪਵਨ ਗਰਚਾ, ਹਰਪ੍ਰੀਤ ਸੰਧੂ, ਲਾਲੀ ਠੇਕੇਦਾਰ, ਗੁਰਦੀਪ ਭੋਲਾ, ਅਮਨਜੋਤ ਪਨੇਸਰ, ਗੁਰਬਲਿਹਾਰ ਸਿੰਘ ਝੱਜ, ਇਕਬਾਲ ਸਿੰਘ ਗਰੇਵਾਲ, ਗੁਰਦੀਪ ਸਿੰਘ ਸਰਪੰਚ ਬਰਵਾਲਾ, ਨਰਿੰਦਰ ਸਿੰਘ ਸਰਪੰਚ ਬੇਗੋਵਾਲ, ਜੋਗਾ ਸਿੰਘ ਸਵੈਚ ਯੂ. ਐੱਸ. ਏ. , ਹਰਨੇਕ ਸਿੰਘ ਨੱਤ, ਸਵਰਨ ਸਿੰਘ ਸੰਧੂ, ਸਤਿੰਦਰਪਾਲ ਸਿੰਘ ਗੋਲਡੀ, ਸ਼ੀਲਾ ਦੁੱਗਰੀ ਕੌਂਸਲਰ ਲੁਧਿਆਣਾ, ਹਰਮਨ ਗਾਲਬ ਪ੍ਰਧਾਨ ਯੂਥ ਕਾਂਗਰਸ, ਮੋਨੂੰ ਸਰਪੰਚ, ਸਨੀ ਸਰਪੰਚ ਫੁੱਲਾਵਾਲ, ਗੁਰਜੀਤ ਸਿੰਘ ਬੀਟਾ, ਸੁਖਦੇਵ ਸਿੰਘ, ਜੁਗਰਾਜ ਢਿੱਲੋਂ, ਭਵਿੰਦਰ ਸਿੰਘ ਬਿੰਦੀ, ਦਰਸ਼ਨ ਸਿੰਘ ਅਡ਼ੈਚ, ਅਮਰਿੰਦਰ ਸੰਧੂ, ਜੱਸਾ ਗਰੇਵਾਲ, ਹਿਮਾਂਸ਼ੂ ਵਰਮਾ, ਪਾਲੀ ਸੰਧੂ, ਪਵਨ ਗਰਚਾ, ਪ੍ਰਿੰਸ ਸੰਧੂ, ਗੋਲਡੀ ਸੰਧੂ, ਪਾਲੀ ਪੰਜੇਟਾ, ਗੁਰਸੇਵਕ ਗਰੇਵਾਲ, ਬਾਜ ਗਰੇਵਾਲ, ਆਦਿ ਵੱਡੀ ਗਿਣਤੀ ’ਚ ਨੌਜਵਾਨ, ਐੱਨ. ਆਈ. ਆਈਜ਼ ਤੇ ਇਲਾਕਾ ਨਿਵਾਸੀ ਹਾਜ਼ਰ ਸਨ। ਦੇਰ ਸ਼ਾਮ ਸਿੱਪੀ ਗਿੱਲ, ਸਿੰਘਾ, ਅੰਗਰੇਜ਼ ਅਲੀ, ਦਿਲਪ੍ਰੀਤ ਢਿੱਲੋਂ, ਕੇ. ਐੱਸ. ਮੱਖਣ, ਦੇਬੀ ਮਖਸੂਸਪੁਰੀ, ਇੰਦਰ ਕੌਰ, ਨਵਇੰਦਰ ਆਦਿ ਵਲੋਂ ਆਪਣੇ ਗੀਤ ਗਾ ਕੇ ਲੋਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਹੈਪੀ ਮਾਲਾ ਵਲੋਂ ਟਰੈਕਟਰ ਦੇ ਵੱਖ-ਵੱਖ ਕਰਤੱਵ ਦਿਖਾਏ ਗਏ।

ਫੋਟੋ - http://v.duta.us/p5qNiQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/nvvHFwAA

📲 Get Ludhiana-Khanna News on Whatsapp 💬