[ludhiana-khanna] - 1 ਕਿਲੋ 800 ਗ੍ਰਾਮ ਅਫੀਮ ਸਮੇਤ 2 ਗ੍ਰਿਫਤਾਰ

  |   Ludhiana-Khannanews

ਖੰਨਾ (ਸੁਖਵਿੰਦਰ ਕੌਰ)-ਸੀ. ਆਈ. ਏ. ਸਟਾਫ਼ ਪੁਲਸ ਨੇ 2 ਵਿਅਕਤੀਆਂ ਨੂੰ 1 ਕਿਲੋ 800 ਗ੍ਰਾਮ ਅਫ਼ੀਮ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਹਰਵਿੰਦਰ ਸਿੰਘ ਦੇ ਥਾਣੇਦਾਰ ਗੁਰਮੇਜ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਭੱਟੀਆਂ ਤੋਂ ਸਮਰਾਲਾ ਚੌਕ ਖੰਨਾ ਵੱਲ ਗਸ਼ਤ ਕਰਦੇ ਆ ਰਹੇ ਸਨ। ਇਸੇ ਦੌਰਾਨ ਹੀ ਜੀ. ਟੀ. ਰੋਡ ’ਤੇ ਸਥਿਤ ਦਾਣਾ ਮੰਡੀ ਦੇ ਗੇਟ ਨੰਬਰ-1 ਨੇੜੇ 2 ਵਿਅਕਤੀ ਪੈਦਲ ਆ ਰਹੇ ਸਨ, ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਵੱਲ ਨੂੰ ਮੁਡ਼ ਪਏ। ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 1 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਖੁਸ਼ਦੀਪ ਸਿੰਘ ਉਰਫ ਸੱਬਾ ਪੁੱਤਰ ਮੁਖਤਾਰ ਸਿੰਘ ਤੇ ਜਗਰਾਜ ਸਿੰਘ ਉਰਫ ਰਾਜੂ ਪੁੱਤਰ ਕੁਲਦੀਪ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ। ਪੁਲਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/Yq-k0QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/olxNdQAA

📲 Get Ludhiana-Khanna News on Whatsapp 💬