[patiala] - ਐੱਨ. ਆਰ. ਆਈ. ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ

  |   Patialanews

ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)– ਐੱਨ. îਆਰ. ਆਈ. ਸਪੋਰਟਸ ਕਲੱਬ ਅਮਲੋਹ ਵੱਲੋਂ ਚਾਰ ਰੋਜ਼ਾ 8ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ 7 ਮਾਰਚ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਦੇ ਚੇਅਰਮੈਨ ਸ਼ਿੰਦਰਮੋਹਨ ਪੁਰੀ ਨੇ ਕਲੱਬ ਦੇ ਮੈਂਬਰਾਂ ਤੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਸਬ-ਡਵੀਜ਼ਨ ਅਮਲੋਹ ਦੇ ਮੈਜਿਸਟ੍ਰੇਟ ਆਨੰਦ ਸਾਗਰ ਸ਼ਰਮਾ ਤੇ ਦੇਸ਼-ਭਗਤ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ ਵੱਲੋਂ ਕੀਤਾ ਜਾਵੇਗਾ, ਜਦਕਿ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਕੀਤੀ ਜਾਵੇਗੀ। ਪੁਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ’ਚ ਆਈ. ਟੀ. ਬੀ. ਪੀ. ਜਲੰਧਰ, ਪਾਵਰਕਾਮ ਪਟਿਆਲਾ, ਜਰਖਰ ਅਕੈਡਮੀ, ਮਾਤਾ ਗੁਜਰੀ ਕਾਲਜ ਫਤਿਹਗਡ਼੍ਹ ਸਾਹਿਬ, ਸੰਗਰੂਰ ਅਕੈਡਮੀ, ਬੀ. ਐੱਸ. ਐੱਫ. ਜਲੰਧਰ, ਕੋਰ ਆਫ ਸਿੰਗਨਲ ਜਲੰਧਰ, ਹਿਮਾਚਲ ਹਾਕੀ ਐਸੋਸੀਏਸ਼ਨ, ਐੱਨ. ਆਰ. ਆਈ. ਸਪੋਰਟਸ ਕਲੱਬ, ਸੀ. ਆਰ. ਪੀ. ਐੱਫ., ਈ. ਐੱਮ. ਈ. ਜਲੰਧਰ, ਸੀ. ਆਈ. ਐੱਫ. ਐੱਸ. ਦਿੱਲੀ ਦੀਆਂ ਟੀਮਾਂ ਭਾਗ ਲੈਣਗੀਆਂ, ਉੱਥੇ ਲਡ਼ਕੀਆਂ ਦੀਆਂ ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ, ਜਿਸ ’ਚ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਦੀਆਂ ਨਾਮਵਰ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੀਆਂ। ਟੂਰਨਾਮੈਂਟ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਹਨ ਤੇ ਖੇਡ-ਪ੍ਰੇਮੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 50,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਦਕਿ ਦੂਜੇ ਸਥਾਨ ਦੀ ਟੀਮ ਨੂੰ 20,000 ਰੁਪਏ ਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 10,000 ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਖੇਡ-ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ’ਚ ਪਹੁੰਚ ਕੇ ਟੂਰਨਾਮੈਂਟ ਦਾ ਆਨੰਦ ਮਾਨਣ। ਇਸ ਮੌਕੇ ਚੇਅਰਮੈਨ ਸ਼ਿੰਦਰ ਮੋਹਨ ਪੁਰੀ, ਅਨਿਲ ਲੁਟਾਵਾ, ਪਵਨ ਕੁਮਾਰ, ਰੁਪਿੰਦਰ ਹੈਪੀ, ਐਡਵੋਕੇਟ ਯਾਦਵਿੰਦਰ ਸਿੰਘ, ਡਾ. ਹਰਪਾਲ ਸਿੰਘ, ਕੋਚ ਮਨੀਸ਼ ਕੁਮਾਰ ਤੋਂ ਇਲਾਵਾ ਕਲੱਬ ਦੇ ਮੈਂਬਰ ਤੇ ਖਿਡਾਰੀ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3xH5kQAA

📲 Get Patiala News on Whatsapp 💬