[patiala] - ਰੱਖੜਾ ਨੇ ਕਾਂਗਰਸ 'ਤੇ ਲਾਏ ਧੱਕੇਸ਼ਾਹੀ ਦੇ ਦੋਸ਼

  |   Patialanews

ਪਟਿਆਲਾ (ਬਖਸ਼ੀ)—ਪਟਿਆਲਾ 'ਚ 10 ਤਾਰੀਖ ਨੂੰ ਅਕਾਲੀ ਦਲ ਯੂਥ ਦੀ ਰੈਲੀ ਨੂੰ ਲੈ ਕੇ ਅਕਾਲੀ ਦਲ ਨੂੰ ਜਗ੍ਹਾ ਨਾ ਦਿੱਤੇ ਜਾਣ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਗ੍ਹਾ ਪਟਿਆਲਾ ਤੋਂ ਬਾਹਰ ਦਿੱਤੀ ਸੀ। ਇਸ ਵਾਰ ਵੀ ਉਨ੍ਹਾਂ ਨੂੰ ਇਹ ਜਗ੍ਹਾ ਦੇਣ ਨੂੰ ਲੈ ਕੇ ਆਨਾਕਾਨੀ ਕਰ ਰਿਹਾ ਹੈ। ਪਰ ਅਕਾਲੀ ਦਲ ਸਰਕਾਰ ਦੀਆਂ ਨੀਤੀਆਂ ਤੋਂ ਡਰਨ ਵਾਲੇ ਨਹੀਂ ਅਕਾਲੀ ਦਲ ਯੂਥ ਇਸ ਦਾ ਜਵਾਬ 10 ਤਾਰੀਖ ਨੂੰ ਹੋਣ ਵਾਲੀ ਰੈਲੀ 'ਚ ਦੇਵੇਗਾ। ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਵੀ ਬੋਲਿਆ ਅਤੇ ਕਿਹਾ ਕਿ ਅੱਜ ਹਰ ਵਰਗ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹੈ।

ਫੋਟੋ - http://v.duta.us/jRTm4QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9SRWhAAA

📲 Get Patiala News on Whatsapp 💬