[ropar-nawanshahar] - ਡੇਰਾ ਕੁਨੈਲ ਵਿਖੇ ਸ਼ਿਵਰਾਤਰੀ ਮਨਾਈ

  |   Ropar-Nawanshaharnews

ਰੋਪੜ (ਕਟਾਰੀਆ/ਕਿਰਨ) - ਡੇਰਾ ਕੁਨੈਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਲ ਯੋਗੀ ਸਵਾਮੀ ਸੁੰਦਰਮੁਨੀ ਜੀ ਬੋਰੀ ਵਾਲੇ ਮਹਾਰਾਜ ਜੀ ਦੀ ਅਗਵਾਈ ’ਚ ਸ਼ਿਵਰਾਤਰੀ ਨੂੰ ਸਮਰਪਿਤ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਭੋਲੇ ਸ਼ੰਕਰ ਦੀ ਆਰਤੀ ਪੂਜਾ ਕਰਕੇ ਉਨ੍ਹਾਂ ਦੀ ਮੰਡਲੀ ਵਲੋਂ ਗੁਣਗਾਨ ਕੀਤਾ ਗਿਆ। ਇਸ ਸਮੇਂ ਬੋਰੀਵਾਲੇ ਮਹਾਰਾਜ ਜੀ ਨੇ ਸੰਗਤਾਂ ਨੂੰ ਲਿਖ ਕੇ ਸੰਦੇਸ਼ ਦਿੰਦੇ ਕਿਹਾ ਕਿ ਸਾਨੂੰ ਪ੍ਰਮਾਤਮਾ ਦੀ ਰਜਾ ’ਚ ਰਹਿ ਕੇ ਲੋਡ਼ਵੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਹੀ ਸਾਡਾ ਮੁੱਖ ਧਰਮ ਹੈ। ਇਸ ਮੌਕੇ ਪ੍ਰਿੰ. ਬਖਸ਼ੀਸ ਕੌਰ, ਕਿਸ਼ਨ, ਦਿਲਬਾਗ , ਪ੍ਰਿੰ. ਧਰਮਪਾਲ, ਸੱਤਪਾਲ ਸ਼ਰਮਾ, ਜੋਗ ਰਾਜ, ਬਾਬਾ ਸਰਵਾ ਨੰਦ, ਭਗਤ ਮਲਕੀਤ ਸਿੰਘ, ਰਵਿੰਦਰ ਖੇਪਡ਼ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।

ਫੋਟੋ - http://v.duta.us/ALptJgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0DYIQwAA

📲 Get Ropar-Nawanshahar News on Whatsapp 💬