[ropar-nawanshahar] - ਮੰਤਰੀ ਜੀ ਦੇ ਆਉਣ ਤੋਂ ਇਕ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸ਼ੁੱਧ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦਾ ਉਦਘਾਟਨ

  |   Ropar-Nawanshaharnews

ਰੋਪੜ (ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਕਰੀਬ 48 ਪਿੰਡਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਕਰਨ ਲਈ ਨਜ਼ਦੀਕੀ ਪਿੰਡ ਸਸਕੌਰ ਵਿਖੇ ਬਣ ਕੇ ਤਿਆਰ ਹੋਏ ਬਹੁਕਰੋਡ਼ੀ ਪ੍ਰੋਜੈਕਟ ਜਿਸ ਦਾ ਪੰਜਾਬ ਦੀ ਇਕ ਮਹਿਲਾ ਕੈਬਨਿਟ ਮੰਤਰੀ ਵੱਲੋਂ ਮੰਗਲਵਾਰ ਨੂੰ ਰਸਮੀ ਉਦਘਾਟਨ ਕੀਤਾ ਜਾਣਾ ਹੈ ਤੋਂ ਇਕ ਦਿਨ ਪਹਿਲਾਂ ਹੀ ਇੰਜੀਨੀਅਰ ਅਤੇ ਅਖਿਲ ਭਾਰਤੀਯ ਗਾਹਕ ਪੰਚਾਇਤ ਪੰਜਾਬ ਦੇ ਪ੍ਰਧਾਨ ਬ੍ਰਿਜ ਮੋਹਣ ਵੱਲੋਂ ਬਕਾਇਦਾ ਰਿਬਨ ਕੱਟ ਕੇ ਤੇ ਨਾਰੀਅਲ ਤੋਡ਼ ਕੇ ਉਦਘਾਟਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 5 ਮਾਰਚ ਨੂੰ ਪੰਜਾਬ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਉਕਤ ਬਹੁਕਰੋਡ਼ੀ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਣਾ ਹੈ ਪਰ ਇਸ ਤੋਂ ਇਕ ਦਿਨ ਪਹਿਲਾਂ ਹੀ ਇਸ ਪ੍ਰੋਜੈਕਟ ਨੂੰ ਲੈ ਕੇ ਨੈਸ਼ਨਲ ਖਪਤਕਾਰ ਡਿਸਪਿਊਟ ਰੈਡਰੀਸੈੱਲ ਕਮਿਸ਼ਨ ’ਚ ਲੰਬੀ ਲਡ਼ਾਈ ਲਡ਼ਨ ਵਾਲੇ ਸ਼ਿਕਾਇਤਕਰਤਾ ਨੇ ਉਦਘਾਟਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਦਘਾਟਨ ਉਪਰੰਤ ਇੰਜ. ਬ੍ਰਿਜ ਮੋਹਣ ਨੇ ਕਿਹਾ ਕਿ ਲੋਕਾਂ ਵੱਲੋਂ ਕਹਿਣ ’ਤੇ ਮੈਂ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਦੀ ਮੌਤ ਦੀ ਜਾਂਚ ’ਚ ਆਈ ਰਿਪੋਰਟ ’ਚ ਖਰਾਬ ਪੀਣ ਵਾਲਾ ਪਾਣੀ ਮੁੱਖ ਕਾਰਨ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਖੇਤਰ ਨੂਰਪੁਰਬੇਦੀ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲਣਾ ਚਾਹੀਦਾ ਹੈ ਤਾਂ ਜੋ ਹੋਰ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਣ। ਇਸ ਮਾਮਲੇ ਨੂੰ ਲੈ ਕੇ ਮੈਂ ਸਟੇਟ ਖਪਤਕਾਰ ਰੈਡਰੀਸੈੱਲ ਕਮਿਸ਼ਨ ਚੰਡੀਗਡ਼੍ਹ ਦੀ ਅਦਾਲਤ ’ਚ ਪਹੁੰਚਿਆ ਜਿੱਥੋਂ ਮਾਮਲਾ ਰੱਦ ਹੋਣ ਉਪਰੰਤ ਮੈਂ ਨੈਸ਼ਨਲ ਖਪਤਕਾਰ ਡਿਸਪਿਊਟ ਰੈਡਰੀਸੈੱਲ ਕਮਿਸ਼ਨ ਦਿੱਲੀ ਦਾ ਦਰਵਾਜ਼ਾ ਖਡ਼ਕਾਇਆ। ਕਮਿਸ਼ਨ ਵੱਲੋਂ 10 ਮਾਰਚ 2008 ਨੂੰ ਕੇਸ ਮੇਰੇ ਪੱਖ ’ਚ ਕਰ ਦਿੱਤਾ ਗਿਆ। ਉਪਰੰਤ ਸਬੰਧਤ ਅਧਿਕਾਰੀਆਂ ਨੇ ਮੇਰੇ ਨਾਲ ਸੰਪਰਕ ਸਾਧਿਆ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 27 ਕਰੋਡ਼ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਉਕਤ ਪ੍ਰੋਜੈਕਟ ਪਾਸ ਕੀਤਾ ਗਿਆ। ਉਸ ਨੇ ਕਿਹਾ ਕਿ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧੀ ਨਹੀਂ ਹੈ ਪਰ ਵਿਭਾਗ ਵੱਲੋਂ ਉਸ ਨੂੰ ਪ੍ਰਾਜੈਕਟ ਦੇ ਪੂਰਾ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮੌਕੇ ਭਾਜਪਾ ਆਗੂ ਵਿਜੇ ਪੁਰੀ, ਮੋਹਣ ਸਿੰਘ, ਜਸਵੀਰ ਸਿੰਘ, ਸ਼ਸ਼ੀ ਕੁਮਾਰ, ਸ਼ਿਵ ਕੁਮਾਰ, ਸੰਜੀਵ ਕੁਮਾਰ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

ਫੋਟੋ - http://v.duta.us/R7r_iAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Bn7PPgAA

📲 Get Ropar-Nawanshahar News on Whatsapp 💬