[sangrur-barnala] - ਅਧਿਆਪਕਾਂ ਨੇ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਜ਼ਬਰਦਸਤ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

  |   Sangrur-Barnalanews

ਸੰਗਰੂਰ (ਵਿਵੇਕ ਸਿੰਧਵਾਨੀ)-ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਯੋਜਨਾ ਅਧੀਨ ਸਰਕਾਰ ਵਲੋਂ ਖੋਲ੍ਹੇ ਗਏ ਆਦਰਸ਼ ਸਕੂਲਾਂ ਨੂੰ ਚਲਾ ਰਹੀ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਸੰਗਰੂਰ ਦੇ ਮਾਲਕ ਰਾਓਵਿੰਦਰ ਸਿੰਘ ਦੇ ਘਰ ਅੱਗੇ ਅੱਜ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੇ ਪੰਜ ਤੋਂ ਅੱਠ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਜ਼ਬਰਦਸਤ ਧਰਨਾ ਦਿੱਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅਧਿਆਪਕ ਯੂਨੀਅਨ ਦੇ ਸੂਬਾ ਆਗੂ ਮੱਖਣਧੀਰ, ਪਰਵਿੰਦਰ ਚਹਿਲ, ਰੋਜ਼ੀ ਚੌਹਾਨ, ਹਰਮੀਤ ਕੌਰ, ਜਸਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ। ਧਰਨੇ ’ਚ ਪਹੁੰਚੇ ਐੱਸ.ਡੀ.ਐੱਮ. ਸੰਗਰੂਰ ਅਭਿਸ਼ੇਕ ਗੁਪਤਾ ਨੇ ਪੂਰੇ ਮਸਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਪ੍ਰਾਈਵੇਟ ਮੈਨੇਜਮੈਂਟ ਨਾਲ ਤਨਖਾਹਾਂ ’ਚ ਸਮਾਨਤਾ, ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਸਮੇਤ ਹੋਰ ਮਸਲੇ ਹੱਲ ਕਰਵਾਉਣ ਲਈ ਲਿਖਤੀ ਪੱਤਰ ਜਾਰੀ ਕਰਵਾਇਆ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਾਈਵੇਟ ਪ੍ਰਬੰਧਕ ਮਸਲੇ ਦਾ ਜਲਦੀ ਹੱਲ ਨਾ ਕੱਢਿਆ ਤਾਂ ਅਧਿਆਪਕ ਫਿਰ ਸੰਘਰਸ਼ ਦੇ ਰਾਹ ਪੈਣਗੇ।

ਫੋਟੋ - http://v.duta.us/imDVUgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/zfJvTQAA

📲 Get Sangrur-barnala News on Whatsapp 💬