[sangrur-barnala] - ਕਾਂਵਡ਼ੀਆਂ ਨੇ ਹਰਿਦੁਆਰ ਤੋਂ ਲਿਆਉਂਦੇ ਗੰਗਾ ਜਲ ਨਾਲ ਕੀਤਾ ਅਭਿਸ਼ੇਕ

  |   Sangrur-Barnalanews

ਸੰਗਰੂਰ (ਜੈਨ)- ਹਰ-ਹਰ ਮਹਾਦੇਵ ਕਾਂਵਡ਼ ਸੰਘ ਧੂਰੀ ਵੱਲੋਂ ਸੰਘ ਦੇ ਪ੍ਰਧਾਨ ਅਵਨੀਸ਼ ਗਰਗ ਦੀ ਅਗਵਾਈ ਹੇਠ ਪੈਦਲ ਡਾਕ ਕਾਂਵਡ਼ ਰਾਹੀਂ ਹਰਿਦੁਆਰ ਤੋਂ ਲਿਆਉਂਦੇ ਗਏ ਪਵਿੱਤਰ ਗੰਗਾ ਜਲ ਨਾਲ ਭਗਵਾਨ ਸ਼ਿਵ ਦਾ ਅਭਿਸ਼ੇਕ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਸ਼ਹਿਰ ਭਰ ਵਿਚ ਸ਼ੋਭਾ ਯਾਤਰਾ ਵੀ ਕੱਢੀ ਗਈ। ®ਸ਼ੋਭਾ ਯਾਤਰਾ ਦੌਰਾਨ ਜਿਥੇ ਕਾਂਵਡ਼ੀਆਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਉਥੇ ਹੀ ਉਨ੍ਹਾਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਉਪਰੰਤ ਕਾਂਵਡ਼ੀਆਂ ਵੱਲੋਂ ਸ਼੍ਰੀ ਗਣੇਸ਼ ਮੰਦਰ ਚੈਂਬਰ ਬਾਗ ਵਿਖੇ ਭਗਵਾਨ ਸ਼ਿਵ ਨੂੰ ਜਲ ਅਰਪਣ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਸੁਰਿੰਦਰ ਗੋਇਲ ਐੱਮ. ਸੀ., ਚੇਅਰਮੈਨ ਅਸ਼ਵਨੀ ਸਿੰਗਲਾ, ਸੰਜੇ ਗਰਗ, ਕੁਲਵਿੰਦਰ ਸ਼ਰਮਾ ਟਿੰਕੂ, ਕਮਲ ਹੂੰਝਣ, ਸੰਜੀਵ, ਰਾਜੀਵ ਜਿੰਦਲ, ਲੱਕੀ ਬਾਂਸਲ, ਅਜੈ ਜਿੰਦਲ, ਸੰਜੇ, ਪ੍ਰਿੰਸ ਸ਼ਰਮਾ, ਰਾਕੇਸ਼ ਕੁਮਾਰ ਅਤੇ ਵਿਨੋਦ ਕੁਮਾਰ ਵਿੱਕੀ ਆਦਿ ਵੀ ਮੌਜੂਦ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/XU1y3AAA

📲 Get Sangrur-barnala News on Whatsapp 💬