[tarntaran] - ਕਰਮੂੰਵਾਲਾ ਇਕ ਵਾਰ ਫਿਰ ਘਿਰੇ ਵਿਵਾਦਾਂ ’ਚ, ਪੱਤਰਕਾਰਾਂ ਨਾਲ ਕੀਤਾ ਦੁਰਵਿਹਾਰ

  |   Tarntarannews

ਤਰਨਤਾਰਨ (ਕੰਵਲ)-ਇਲਾਕੇ ਦੀਆਂ ਸੰਗਤਾਂ ਵਲੋਂ ਲਵਾਈਆਂ ਖਬਰਾਂ ਤੋਂ ਦੁਖੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਵਲੋਂ ਪੱਤਰਕਾਰਾਂ ਨਾਲ ਦੁਰਵਿਹਾਰ ਕੀਤਾ ਗਿਆ ਹੈ। ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਕਵਰੇਜ ਕਰਨ ਲਈ ਬੁਲਾਏ ਗਏ ਪੱਤਰਕਾਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਵਲੋਂ ਦੁਰਵਿਹਾਰ ਕੀਤਾ ਗਿਆ, ਜਿਸ ’ਤੇ ਪੱਤਰਕਾਰਾਂ ਵਲੋਂ ਇਸ ਸਮਾਗਮ ਦਾ ਬਾਈਕਾਟ ਕਰ ਦਿੱਤਾ ਗਿਆ। ਜਥੇਦਾਰ ਕਰਮੂੰਵਾਲਾ ਦੇ ਹੈਂਕਡ਼ ਭਰੇ ਵਤੀਰੇ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਪੱਤਰਕਾਰ ਭਾਈਚਾਰੇ ਵਲੋਂ ਕਰਮੂੰਵਾਲਾ ਦੀਆਂ ਖਬਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਪੱਤਰਕਾਰ ਭਾਈਚਾਰੇ ਦੀ ਨਿਰਮਲ ਪੈਲੈਸ ਫਤਿਆਬਾਦ ਵਿਖੇ ਮੀਟਿੰਗ ਹੋਈ, ਜਿਸ ’ਚ ਹਰਵਿੰਦਰ ਸਿੰਘ ਧੂੰਦਾ, ਕੰਵਲਜੀਤ ਸਿੰਘ ਸੰਧੂ, ਦਿਲਬਾਗ ਸਿੰਘ ਵਿਰਕ, ਜਤਿੰਦਰ ਸਿੰਘ ਬਾਵਾ, ਸੇਰੂ ਮਹਾਜਨ, ਸਾਬਕਾ ਸਰਪੰਚ ਹਰਪਾਲ ਸਿੰਘ ਆਦਿ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਕ ਸਿਰਮੌਰ ਸੰਸਥਾ ਦੇ ਨੁਮਾਇੰਦੇ ਵਲੋਂ ਇਹੋ ਅਜਿਹੀ ਬੋਲਬਾਣੀ ਸ਼ੋਭਾ ਨਹੀਂ ਦਿੰਦੀ। ਇਸ ਘਟਨਾ ’ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਵਲੋਂ ਮੇਰੇ ਕਹਿਣ ’ਤੇ ਹੀ ਅਜਿਹੇ ਲੋਕਾਂ ਨੂੰ ਉੱਚ ਅਹੁਦਿਆਂ ’ਤੇ ਨਿਵਾਜਿਆ ਗਿਆ ਸੀ ਪਰ ਇਹੋ ਜਿਹੇ ਲੋਕਾਂ ਦੀ ਅਸਲੀਅਤ ਤੋਂ ਸੰਗਤ ਜਾਣੂ ਹੋ ਚੁੱਕੀ ਹੈ ਕਿ ਇਹੋ ਜਿਹੇ ਵਿਅਕਤੀ ਇਨ੍ਹਾਂ ਅਹੁਦਿਆਂ ਦੇ ਕਾਬਲ ਨਹੀਂ ਹਨ। ਇਸ ਸਬੰਧੀ ਚੰਡੀਗਡ਼੍ਹ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਮੇਲ ਸਿੰਘ ਚੀਦਾ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨਾਲ ਤਲਖੀ ਭਰੇ ਲਹਿਜ਼ੇ ’ਚ ਗੱਲ ਕਰਨ ਵਾਲੇ ਹੰਕਾਰੀ ਆਗੂ ਦਾ ਆਉਂਦੀਆਂ ਲੋਕ ਸਭਾ ਚੋਣਾਂ ’ਚ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਮੂੰਵਾਲਾ ਦਾ ਅਜਿਹਾ ਵਤੀਰਾ ਅਤੇ ਬੋਲਬਾਣੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸ ਨੂੰ ਢਾਹ ਲਾਉਣ ’ਚ ਅਹਿਮ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਪ੍ਰੋਗਰਾਮ ਉਲੀਕ ਕੇ ਪੱਤਰਕਾਰ ਭਾਈਚਾਰਾ ਕਰਮੂੰਵਾਲਾ ਦੇ ਇਸ ਗੈਰ ਜ਼ਿੰਮੇਵਾਰਾਨਾ ਵਿਵਹਾਰ ਲਈ ਕਰਮੂੰਵਾਲਾ ਦਾ ਪੁਤਲਾ ਵੀ ਫੂਕੇਗਾ।

ਫੋਟੋ - http://v.duta.us/GAQNfgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/TOIlbgAA

📲 Get Tarntaran News on Whatsapp 💬