[tarntaran] - ਪ੍ਰਭਦੀਪ ਕੌਰ ਬੱਬਰੀ ਨੰਗਲ ਨੂੰ ਸ਼ਰਧਾਂਜਲੀਆਂ ਭੇਟ

  |   Tarntarannews

ਤਰਨਤਾਰਨ (ਬਲਵਿੰਦਰ ਕੌਰ)-ਪੰਜਾਬ ਕਾਂਗਰਸ ਦੇ ਅਮਰ ਨੇਤਾ ਸਵ. ਹਰਭਜਨ ਸਿੰਘ ਘਸੀਟਪੁਰਾ ਦੀ ਸਪੁੱਤਰੀ ਅਤੇ ਕਾਂਗਰਸ ਦੇ ਜ਼ਿਲਾ ਜਨਰਲ ਸਕੱਤਰ ਮਨਮੋਹਿਤ ਸਿੰਘ ਦੇ ਸਤਿਕਾਰਯੋਗ ਭੈਣ ਸਵ. ਪ੍ਰਭਦੀਪ ਕੌਰ ਬੱਬਰੀ ਨੰਗਲ (ਗੁਰਦਾਸਪੁਰ) ਦੀ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਵਿਛਡ਼ੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਵ. ਪ੍ਰਭਦੀਪ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਉਨ੍ਹਾਂ ਦੇ ਸਹੁਰੇ ਘਰ ਪਿੰਡ ਬੱਬਰੀ ਨੰਗਲ, ਨੇਡ਼ੇ ਧਾਰੀਵਾਲ ਜ਼ਿਲਾ ਗੁਰਦਾਸਪੁਰ ਵਿਖੇ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਗਿਆ। ਉਪਰੰਤ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਆਪਣਾ ਪੰਜਾਬ ਪਾਰਟੀ ਦੇ ਸਰਪਰਸਤ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਜ਼ਿਲਾ ਤਰਨਤਾਰਨ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ, ਚੇਅਰਮੈਨ ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ, ਰਮਨ ਬਹਿਲਾ ਕਾਂਗਰਸ ਆਗੂ, ਬਰਿੰਦਰ ਸਿੰਘ ਛੋਟੇਪੁਰ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਪ੍ਰਧਾਨ ਕਸ਼ਮੀਰ ਸਿੰਘ, ਰਸ਼ਪਾਲ ਸਿੰਘ, ਹਰਬੰਸ ਸਿੰਘ ਸਿੱਧਵਾਂ, ਸਵਿੰਦਰ ਸਿੰਘ ਗਿੱਲ, ਚੇਅਰਮੈਨ ਸੁਖਜਿੰਦਰਾ ਕਾਲਜ ਗੁਰਦਾਸਪੁਰ, ਰਕੇਸ਼, ਪ੍ਰਭੂ ਧਾਰੀਵਾਲ, ਦਲਜੀਤ ਸਿੰਘ ਚੱਕ ਬਰੋਏ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ, ਸੰਤੋਖ ਸਿੰਘ ਸਾਬਕਾ ਸਕੱਤਰ, ਮਾਸਟਰ ਪ੍ਰਭਸਰਨ ਸਿੰਘ, ਮੁਖਤਿਆਰ ਸਿੰਘ ਕੁਹਾਰ, ਅਵਤਾਰ ਸਿੰਘ ਛੋਟੇਪੁਰ, ਅਮਨਦੀਪ ਸਿੰਘ ਗਿੱਲ ਜ਼ਿਲਾ ਪ੍ਰਧਾਨ ਆਪਣਾ-ਪੰਜਾਬ ਪਾਰਟੀ, ਗੁਰਨਾਮ ਸਿੰਘ , ਕੈਪਟਨ ਰਸ਼ਪਾਲ ਸਿੰਘ, ਗੁਰਨਾਮ ਸਿੰਘ ਮੁਸਤਫਾਬਾਦ, ਡਾਕਟਰ ਸੰਧੂ ਚੱਕ ਸਰੀਫ, ਕੰਵਰਪਾਲ ਸੰਧੂ, ਸੰਤੋਖ ਸਿੰਘ ਬਸਰਾ ਐਡਵੋਕੇਟ, ਕਸ਼ਮੀਰ ਸਿੰਘ ਪੰਨੂੰ, ਬਲਜੀਤਪਾਲ ਸਿੰਘ, ਪਿਆਰਾ ਸਿੰਘ ਭੰਗੂ ਜੀ.ਐੱਮ., ਦਰਬਾਰਾ ਸਿੰਘ ਭੰਗੂ, ਬਲਵਿੰਦਰ ਕੁਮਾਰ ਸਰਪੰਚ, ਹਰਜਿੰਦਰ ਸਿੰਘ ਮਾਨੇਪੁਰ, ਪੰਨਾ ਲਾਲ ਸਾਬਕਾ ਸੈਕਟਰੀ ਜ਼ਿਲਾ ਪ੍ਰੀਸ਼ਦ, ਮਹਿੰਦਰ ਸਿੰਘ, ਬੀ.ਪੀ.ਓ. ਧਾਰੀਵਾਲ, ਸੁਭਾਸ਼ ਕੁਮਾਰ ਬਲਾਕ ਐਜੁੂਕੇਸ਼ਨ ਅਫ਼ਸਰ, ਜਗਜੀਤ ਸਿੰਘ, ਸੁਖਦੇਵ ਸਿੰਘ ਹੈੱਡ ਟੀਚਰ, ਜਗਦੀਸ਼ ਰਾਜ ਬੈਂਸ, ਵਿਜੇ ਕੁਮਾਰ ਕਲਰਕ, ਬਰਿੰਦਰ ਸਿੰਘ, ਕੁਲਰਾਜਬੀਰ ਸਿੰਘ, ਹਰਜੀਤ ਸਿੰਘ ਸਰਪੰਚ, ਸਤਬੀਰ ਸੱਤਾ, ਸੁਖਮਨ ਸਿੰਘ, ਮਨਜੀਤ ਸਿੰਘ ਬਾਣੀਆ, ਇਨਕਲਾਬ ਸਿੰਘ, ਜਗਦੀਪ ਸਿੰਘ ਜੋਤੀ, ਅੰਮ੍ਰਿਤਪਾਲ ਸਿੰਘ, ਸੋਨੂੰ ਘਸੀਟਪੁਰਾ ਆਦਿ ਪ੍ਰਮੁੱਖ ਸ਼ਖਸੀਅਤਾਂ ਵਲੋਂ ਵਿਛਡ਼ੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਪਤੀ ਮੌਕੇ ਸਵ. ਪ੍ਰਭਦੀਪ ਕੌਰ ਦੇ ਪਤੀ ਭੁਪਿੰਦਰ ਸਿੰਘ ਗਿੱਲ, ਸਹੁਰਾ ਕਸ਼ਮੀਰ ਸਿੰਘ ਪ੍ਰਧਾਨ ਅਤੇ ਜੇਠ ਸਿਕੰਦਰ ਸਿੰਘ ਐੱਨ.ਆਰ.ਆਈ. ਤੇ ਮਾਸਟਰ ਸੰਦੀਪ ਸਿੰਘ ਵਲੋਂ ਧੰਨਵਾਦ ਵੀ ਕੀਤਾ ਗਿਆ।

ਫੋਟੋ - http://v.duta.us/4AHYogAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2zD85gAA

📲 Get Tarntaran News on Whatsapp 💬