👉ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ 😱 ਨੂੰ 7 ਵਿਕਟਾਂ ਨਾਲ ਹਰਾਇਆ👎

  |   Punjabcricket

ਤੇਜ਼ ਗੇਂਦਬਾਜ਼ ਦੀਪਕ ਚਾਹਰ (20 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੇ ਸਪਿਨਰਾਂ ਦੇ ਸ਼ਾਨਦਾਰ ਪ੍ਰਦਸ਼ਨ ਦੀ ਬਦੌਲਤ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਮੰਗਲਵਾਰ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੀ ਅੰਕ ਸੂਚੀ ਵਿਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ।

ਚੇਨਈ ਨੇ ਕੋਲਕਾਤਾ ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 108 ਦੌੜਾਂ ਦੇ ਮਾਮੂਲੀ ਸਕੋਰ 'ਤੇ ਰੋਕਣ ਤੋਂ ਬਾਅਦ 17.2 ਓਵਰਾਂ ਵਿਚ 3 ਵਿਕਟਾਂ ਦੇ ਮਾਮੂਲੀ ਸਕੋਰ 'ਤੇ ਰੋਕਣ ਤੋਂ ਬਾਅਦ 17.2 ਓਵਰਾਂ ਵਿਚ 3 ਵਿਕਟਾਂ 'ਤੇ 111 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਚੇਨਈ ਦੀ 6 ਮੈਚਾਂ ਵਿਚ ਇਹ ਪੰਜਵੀਂ ਜਿੱਤ ਹੈ ਤੇ ਉਸਦੇ 10 ਅੰਕ ਹੋ ਗਏ ਹਨ। ਦੂਜੇ ਪਾਸੇ ਕੋਲਕਾਤਾ ਨਾਈਟ ਰਾਡਰਜ਼ ਦੂਜੇ ਪਾਸੇ ਕੋਲਕਾਤਾ ਨੂੰ 6 ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਥੇ ਵੇਖੋ ਟਵੀਟ -http://v.duta.us/7h2dzgAA

ਇਸ ਤੋਂ ਪਹਿਲਾਂ ਦੀਪਕ ਚਾਹਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਮੌਜੂਦਾ ਸੈਸ਼ਨ ਵਿਚ ਉਸਦੇ ਤੀਜੇ ਸਭ ਤੋਂ ਘੱਟ ਸਕੋਰ ਰੋਕ ਦਿੱਤਾ। ਚੇਨਈ ਵਲੋਂ ਚਾਹਰ (20 ਦੌੜਾਂ 'ਤੇ 3 ਵਿਕਟਾਂ), ਹਰਭਜਨ ਸਿੰਘ (15 ਦੌੜਾਂ 'ਤੇ 2 ਵਿਕਟਾਂ), ਇਮਰਾਨ ਤਾਹਿਰ (21 ਦੌੜਾਂ 'ਤੇ 2 ਵਿਕਟਾਂ) ਤੇ ਰਵਿੰਦਰ ਜਡੇਜਾ (17 ਦੌੜਾਂ 'ਤੇ 1 ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਨਾਈਟ ਰਾਈਡਰਜ਼ ਨੇ ਲਗਾਤਾਰ ਫਰਕ ਨਾਲ ਵਿਕਟਾਂ ਗੁਆਈਆਂ।

ਇਥੇ ਵੇਖੋ ਫੋਟੋ - http://v.duta.us/lpjgkgAA

📲 Get PunjabCricket on Whatsapp 💬