🤜ਪੰਜਾਬ ਤੋਂ ਪਿਛਲੀ ਹਾਰ 😲ਦਾ ਬਦਲਾ ਲੈਣ ਉਤਰੇਗੀ ਮੁੰਬਈ👊

  |   Punjabcricket

3 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਆਈ. ਪੀ. ਐੱਲ.-12 ਵਿਚ ਉਤਰਾਅ-ਚੜ੍ਹਾਅ 'ਚੋਂ ਲੰਘ ਰਹੀ ਹੈ ਤੇ ਬੁੱਧਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਘਰੇਲੂ ਮੈਦਾਨ 'ਤੇ ਪਿਛਲੀ ਹਾਰ ਦਾ ਬਦਲਾ ਲੈਣ ਦੇ ਨਾਲ ਹੀ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਉਤਰੇਗੀ।

ਮੁੰਬਈ ਨੇ ਪਿਛਲੇ ਪੰਜ ਮੈਚਾਂ ਵਿਚੋਂ 3 ਜਿੱਤੇ ਹਨ ਤੇ 2 ਹਾਰੇ ਹਨ, ਉਹ 6 ਅੰਕ ਲੈ ਕੇ ਅਜੇ 5ਵੇਂ ਨੰਬਰ 'ਤੇ ਹੈ, ਜਦਕਿ ਕਿੰਗਜ਼ ਇਲੈਵਨ ਪੰਜਾਬ ਨੇ 6 ਮੈਚਾਂ ਵਿਚੋਂ 4 ਜਿੱਤੇ ਹਨ ਤੇ 2 ਹਾਰੇ ਹਨ ਤੇ 8 ਅੰਕਾਂ ਨਾਲ ਉਹ ਤੀਜੇ ਨੰਬਰ 'ਤੇ ਸੁਖਦਾਇਕ ਸਥਿਤੀ 'ਚ ਹੈ। ਪੰਜਾਬ ਨੇ ਆਪਣਾ ਪਿਛਲਾ ਮੈਚ ਘਰੇਲੂ ਮੋਹਾਲੀ ਗਰਾਊਂਡ 'ਤੇ ਸਨਰਾਈਜ਼ਰਜ਼ ਹੈਦਰਾਬਾਦ ਤੋਂ 6 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਮੁੰਬਈ ਨੇ ਵੀ ਆਪਣਾ ਪਿਛਲਾ ਮੈਚ ਹੈਦਰਾਬਾਦ ਵਿਰੁੱਧ 40 ਦੌੜਾਂ ਨਾਲ ਜਿੱਤਿਆ ਸੀ।

ਮੌਜੂਦਾ ਸੈਸ਼ਨ ਵਿਚ ਪੰਜਾਬ ਦੀ ਟੀਮ ਮੁੰਬਈ ਨੂੰ ਆਪਣੇ ਘਰੇਲੂ ਮੋਹਾਲੀ ਗਰਾਊਂਡ 'ਤੇ 8 ਵਿਕਟਾਂ ਨਾਲ ਹਰਾ ਚੁੱਕੀ ਹੈ ਤੇ ਇਸ ਵਾਰ ਮੁੰਬਈ ਦੀ ਕੋਸ਼ਿਸ਼ ਆਪਣੇ ਘਰੇਲੂ ਵਾਨਖੇੜੇ ਮੈਦਾਨ ਵਿਚ ਪਿਛਲੀ ਹਾਰ ਦਾ ਬਦਲਾ ਲੈਣ ਦੀ ਹੋਵੇਗੀ ਤੇ ਨਾਲ ਹੀ ਉਸ ਦਾ ਟੀਚਾ ਹੋਵੇਗਾ ਕਿ ਅੰਕ ਸੂਚੀ ਵਿਚ ਆਪਣੀ ਸਥਿਤੀ ਵਿਚ ਸੁਧਾਰ ਕੀਤਾ ਜਾਵੇ।

ਇਥੇ ਵੇਖੋ ਫੋਟੋ - http://v.duta.us/QxTqFgEA

📲 Get PunjabCricket on Whatsapp 💬