[chandigarh] - ...ਤੇ ਗਾਇਕ ਬਣਨ ਦੇ ਸ਼ੌਂਕ ਨੇ ਬਣਾ ਦਿੱਤਾ 'ਕਿਡਨੈਪਰ'

  |   Chandigarhnews

ਚੰਡੀਗੜ੍ਹ (ਕੁਲਦੀਪ, ਬਠਲਾ) : ਕੁਝ ਦਿਨ ਜ਼ਿਲਾ ਮੋਹਾਲੀ ਦੇ ਕਸਬਾ ਕੁਰਾਲੀ ਤੋਂ 11 ਸਾਲਾ ਬੱਚੇ ਅਸ਼ੀਸ਼ਜੋਤ ਨੂੰ ਅਗਵਾ ਕਰ ਕੇ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਮੁੱਖ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲਾ ਪੁਲਸ ਮੁਖੀ ਮੋਹਾਲੀ ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਰਾਲੀ ਤੋਂ ਅਗਵਾ ਹੋਏ ਅਸ਼ੀਸ਼ਜੋਤ ਨੂੰ ਵਾਰਦਾਤ ਤੋਂ 12 ਘੰਟਿਆਂ ਦੇ ਅੰਦਰ-ਅੰਦਰ 7 ਅਪ੍ਰੈਲ ਨੂੰ ਪੁਲਸ ਨੇ ਅੰਬਾਲਾ ਤੋਂ ਬਰਾਮਦ ਕਰ ਲਿਆ ਸੀ। ਪੁਲਸ ਦੀ ਟੀਮ ਨੇ ਤਫ਼ਤੀਸ਼ ਦੌਰਾਨ ਮੁਲਜ਼ਮ ਸਾਹਿਲ ਵਰਮਾ ਵਾਸੀ ਮਕਾਨ ਨੰਬਰ 480/9 ਡਾਕਟਰ ਨੰਦਾਲ ਵਾਲੀ ਗਲੀ, ਗੋਹਾਣਾ, ਜ਼ਿਲਾ ਸੋਨੀਪਤ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ। ਕੁਰਾਲੀ ਵਿਖੇ ਗਾਇਕਾਂ ਦੇ ਘਰ ਆਉਂਦਾ-ਜਾਂਦਾ ਸੀ। ਮੁਲਜ਼ਮ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਸਾਹਿਲ (25) ਤੋਂ ਮੁੱਢਲੀ ਪੁੱਛ-ਪੜਤਾਲ ਵਿਚ ਸਾਹਮਣੇ ਆਇਆ ਕਿ ਇਹ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦਾ ਪਿਤਾ ਗੋਹਾਣਾ ਵਿਖੇ ਰਾਜ ਮਿਸਤਰੀ ਦੀ ਠੇਕੇਦਾਰੀ ਕਰਦਾ ਹੈ। ਸ਼ੁਰੂ ਤੋਂ ਸੰਗੀਤ ਦਾ ਸ਼ੌਕ ਹੋਣ ਕਰਕੇ ਉਹ ਸੰਗੀਤ ਸਿੱਖਣ ਲੱਗ ਪਿਆ ਸੀ ਤੇ ਨਾਲ-ਨਾਲ ਪੜ੍ਹਾਈ ਵੀ ਕਰਦਾ ਰਿਹਾ। ਉਸ ਨੇ ਸਰਕਾਰੀ ਕਾਲਜ ਗੋਹਾਣਾ ਤੋਂ ਬੀ. ਏ. ਪਾਸ ਕੀਤੀ ਸੀ। ਉਸ ਨੇ 2016 ਵਿਚ ਚੰਡੀਗੜ੍ਹ ਵਿਚ ਇਕ ਗੀਤ ਦੀ ਸ਼ੂਟਿੰਗ ਕੀਤੀ ਸੀ, ਜਿਸ ਦੌਰਾਨ ਇਸ ਦੀ ਜਾਣ-ਪਛਾਣ ਸ਼ੂਟਿੰਗ ਦਾ ਕੰਮ ਕਰਦੇ ਅਮਰ ਅਤੇ ਸੋਨੂੰ ਵਾਸੀ ਕੁਰਾਲੀ ਨਾਲ ਹੋ ਗਈ। ਉਸ ਦਾ ਅਮਰ ਤੇ ਸੋਨੂੰ ਦੇ ਘਰ ਕੁਰਾਲੀ ਵਿਖੇ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਮੁਲਜ਼ਮ ਸਾਹਿਲ ਕੁਝ ਸਮਾਂ ਪਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਵਾਸੀ ਵਾਰਡ ਨੰਬਰ-4 ਕੁਰਾਲੀ ਦੇ ਘਰ ਕੁਰਾਲੀ ਵਿਖੇ ਰਹਿੰਦਾ ਰਿਹਾ ਤੇ ਦੋ ਮਹੀਨਿਆਂ ਤੋਂ ਇਹ ਪਿੰਡ ਪਪਰਾਲੀ ਫੈਕਟਰੀ ਵਿਚ ਬਣੇ ਕਮਰਿਆਂ ਵਿਚ ਕਿਰਾਏ 'ਤੇ ਰਹਿ ਰਿਹਾ ਸੀ।...

ਫੋਟੋ - http://v.duta.us/aaO51wAA

ਇਥੇ ਪਡ੍ਹੋ ਪੁਰੀ ਖਬਰ — - http://v.duta.us/UglqSgAA

📲 Get Chandigarh News on Whatsapp 💬