[chandigarh] - ਰੈਜ਼ੀਡੈਂਟਸ ਵੈੱਲਫ਼ੇਅਰ ਫੋਰਮ-69 ਨੇ ਕੁੰਭਡ਼ਾ ਨੂੰ ਚੁਣਿਆ ਪ੍ਰਧਾਨ

  |   Chandigarhnews

ਚੰਡੀਗੜ੍ਹ (ਪਰਦੀਪ)-ਰੈਜ਼ੀਡੈਂਟਸ ਵੈੱਲਫ਼ੇਅਰ ਫੋਰਮ ਸੈਕਟਰ-69 ਦੀ ਵਿਸ਼ੇਸ਼ ਮੀਟਿੰਗ ਅੱਜ ਇਥੇ ਫੋਰਮ ਦੇ ਦਫ਼ਤਰ ਵਿਖੇ ਪੈਟਰਨ ਚਰਨਜੀਤ ਸਿੰਘ ਬਰਾਡ਼ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਉਪਰੰਤ ਹਰਮਨਜੋਤ ਸਿੰਘ ਕੁੰਭਡ਼ਾ ਨੂੰ ਸਰਬਸੰਮਤੀ ਨਾਲ ਫੋਰਮ ਦਾ ਪ੍ਰਧਾਨ ਚੁਣ ਲਿਆ ਗਿਆ। ਮੀਟਿੰਗ ਤੋਂ ਪਹਿਲਾਂ ਫੋਰਮ ਦੇ ਸਾਬਕਾ ਪ੍ਰਧਾਨ ਰਹੇ ਸਵ. ਜਥੇਦਾਰ ਬਲਜੀਤ ਸਿੰਘ ਕੁੰਭਡ਼ਾ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਫੋਰਮ ਦੇ ਪੈਟਰਨ ਚਰਨਜੀਤ ਸਿੰਘ ਬਰਾਡ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਥੇਦਾਰ ਕੁੰਭਡ਼ਾ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਸੈਕਟਰ-69 ਸਾਫ਼ ਸਫ਼ਾਈ ਤੇ ਹਰ ਪੱਖੋਂ ਸ਼ਹਿਰ ਨਾਲੋਂ ਅੱਗੇ ਹੈ। ਉਨ੍ਹਾਂ ਉਮੀਦ ਜਤਾਈ ਕਿ ਹੁਣ ਹਰਮਨਜੋਤ ਸਿੰਘ ਕੁੰਭਡ਼ਾ ਵੀ ਆਪਣੇ ਪਿਤਾ ਜਥੇਦਾਰ ਬਲਜੀਤ ਸਿੰਘ ਕੁੰਭਡ਼ਾ ਵਲੋਂ ਪਾਈਆਂ ਲੀਹਾਂ ’ਤੇ ਚਲਦਿਆਂ ਫੋਰਮ ਦੀ ਵਧੀਆ ਢੰਗ ਨਾਲ ਨੁਮਾਇੰਦਗੀ ਕਰਨਗੇ ਤੇ ਸਮਾਜ ਸੇਵਾ ਦੇ ਕੰਮਾਂ ਤੇ ਸੈਕਟਰ-69 ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਨਵ-ਨਿਯੁਕਤ ਪ੍ਰਧਾਨ ਕੁੰਭਡ਼ਾ ਨੇ ਫੋਰਮ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸੈਕਟਰ-69 ਦੀ ਬਿਹਤਰੀ ਤੇ ਸਮਾਜ ਸੇਵਾ ਦੇ ਕੰਮਾਂ ਵਿਚ ਬਣਦਾ ਯੋਗਦਾਨ ਪਾਉਣਗੇ ਤੇ ਫੋਰਮ ਦੇ ਸਾਰੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਪਰਮਜੀਤ ਸਿੰਘ ਸੰਧੂ, ਅਨੋਖ ਸਿੰਘ ਸੰਧੂ, ਸ਼ਵਿੰਦਰ ਸਿੰਘ ਮਾਨ, ਸਰਦਾਰਾ ਸਿੰਘ, ਕੁਲਵੰਤ ਸਿੰਘ, ਹਰਭਜਨ ਸਿੰਘ, ਸੁਰਿੰਦਰਜੀਤ ਸਿੰਘ, ਕਰਮ ਸਿੰਘ ਮਾਵੀ, ਦਰਸ਼ਨ ਸਿੰਘ ਪੰਧੇਰ, ਕੁਲਵੰਤ ਸਿੰਘ ਸੰਧੂ, ਹਾਕਮ ਸਿੰਘ, ਕੁਲਦੀਪ ਸਿੰਘ, ਲਾਲ ਸਿੰਘ, ਅਮਰੀਕ ਸਿੰਘ, ਕਰਤਾਰ ਸਿੰਘ ਤਸਿੰਬਲੀ, ਬਲਦੇਵ ਸਿੰਘ ਸੈਣੀ ਤੇ ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਫੋਟੋ - http://v.duta.us/P8-zSAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Eli2igAA

📲 Get Chandigarh News on Whatsapp 💬