[firozepur-fazilka] - ਲੋੜਵੰਦ ਪਰਿਵਾਰਾਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

  |   Firozepur-Fazilkanews

ਫਿਰੋਜ਼ਪੁਰ (ਪਾਲ)–ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੇ ਵਿਸ਼ਵ ਪ੍ਰਸਿੱਧ ਸਮਾਜ-ਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਚੱਲ ਰਹੀ ਸਮਾਜ-ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲਾ ਫਿਰੋਜ਼ਪੁਰ ਇਕਾਈ ਵੱਲੋਂ ਲੋਡ਼ਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਸਬੰਧੀ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਸੰਸਥਾ ਦੇ ਜ਼ਿਲਾ ਦਫਤਰ ’ਚ ਕਰਵਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਤਲਵੰਡੀ ਭਾਈ ਇਲਾਕੇ ਦੇ 2 ਦਰਜਨ ਲੋਡ਼ਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ ਅਤੇ ਨਵੇਂ ਫਾਰਮ ਵੀ ਭਰੇ ਗੲੇ। ਇਸ ਮੌਕੇ ਸੰਸਥਾ ਦੇ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਈ ਵੀ ਲੋਡ਼ਵੰਦ ਭਾਵੇਂ ਉਹ ਕਿਸੇ ਵੀ ਜਾਤੀ ਅਤੇ ਧਰਮ ਨਾਲ ਸਬੰਧਤ ਹੋਵੇ, ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਟਰੱਸਟ ਨਾਲ ਸੰਪਰਕ ਕਰਨਾ ਹੋਵੇਗਾ। ਇਸ ਮੌਕੇ ਸੰਦੀਪ ਖੁੱਲਰ ਜਨਰਲ ਸਕੱਤਰ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਸੁਖਜੀਤ ਸਿੰਘ ਹਰਾਜ, ਬਲਜਿੰਦਰ ਸਿੰਘ ਰੂਪਰਾਏ ਪ੍ਰਧਾਨ ਹਲਕਾ ਗੁਰੂਹਰਸਹਾਏ, ਗੁਰਪ੍ਰੀਤ ਸਿੰਘ ਘਡ਼ਿਆਲ ਜ਼ਿਲਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਏ. ਐੱਸ. ਆਈ., ਅਮਰਜੀਤ ਕੌਰ ਛਾਬਡ਼ਾ, ਦਵਿੰਦਰ ਸਿੰਘ ਛਾਬਡ਼ਾ, ਲਵਲੀ ਕਲਸੀ ਅਤੇ ਟਰੱਸਟ ਦੇ ਹੋਰ ਮੈਂਬਰ ਮੌਜੂਦ ਸਨ।

ਫੋਟੋ - http://v.duta.us/i3MSIwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jlMeOAAA

📲 Get Firozepur-Fazilka News on Whatsapp 💬