[jalandhar] - ਫਾਦਰ ਦੇ ਬਿਆਨ ਨਹੀਂ ਹੋ ਸਕੇ ਦਰਜ, ਚੋਣ ਕਮਿਸ਼ਨ ਦੇ ਕੋਲ ਪਹੁੰਚੀ ਕੇਸ ਦੀ ਸਾਰੀ ਰਿਪੋਰਟ

  |   Jalandharnews

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਫਾਦਰ ਐਂਥਨੀ ਦੇ ਘਰ ਖੰਨਾ ਪੁਲਸ ਵੱਲੋਂ ਛਾਪੇਮਾਰੀ ਕਰਕੇ 9.66 ਲੱਖ ਰੁਪਏ ਬਰਾਮਦ ਕਰਨ ਦੇ ਮਾਮਲੇ 'ਚ ਆਈ. ਜੀ. ਪ੍ਰਵੀਨ ਸਿਨ੍ਹਾ ਦੀ ਐੱਸ. ਆਈ. ਟੀ. ਟੀਮ ਨੇ ਬੀਤੇ ਦਿਨ ਪਾਦਰੀ ਐਂਥਨੀ ਦੇ ਬਿਆਨ ਦਰਜ ਕਰਨੇ ਸੀ ਪਰ ਪਾਦਰੀ ਦੇ ਜਲੰਧਰ ਨਾ ਹੋਣ ਕਾਰਨ ਬਿਆਨ ਨਾ ਹੋ ਸਕੇ। ਸੂਤਰਾਂ ਦੀ ਮੰਨੀਏ ਤਾਂ ਪਾਦਰੀ ਐਂਥਨੀ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਆਈ. ਜੀ. ਸਿਨ੍ਹਾ ਦੇ ਦਫਤਰ ਤਲਬ ਕੀਤਾ ਜਾਵੇਗਾ।

ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਇਲੈਕਸ਼ਨ ਕਮਿਸ਼ਨ ਵੱਲੋਂ ਪਾਦਰੀ ਦੇ ਮਾਮਲੇ 'ਚ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਸ ਸਾਰੇ ਮਾਮਲੇ 'ਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ, ਜਿਸ ਕਾਰਨ ਪੁਲਸ ਨੇ ਕੇਸ ਦੀ ਸਾਰੀ ਰਿਪੋਰਟ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ 'ਚ ਪਾਦਰੀ ਦੇ ਬਿਆਨ ਹੁਣ ਤੱਕ ਦਰਜ ਨਹੀਂ ਕੀਤੇ ਗਏ ਹਨ। ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ, ਹਾਲਾਂਕਿ ਫਾਦਰ ਐਂਥਨੀ ਦੇ ਬਿਆਨ ਨਹੀਂ ਹੋ ਸਕੇ ਇਸ ਲਈ ਰਿਪੋਰਟ 'ਚ ਫਾਦਰ ਐਂਥਨੀ ਦੀ ਸਾਰੀ ਸਟੇਟਮੈਂਟ ਦਰਜ ਕਰਨੀ ਅਜੇ ਬਾਕੀ ਹੈ।...

ਫੋਟੋ - http://v.duta.us/iefEiwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6f9sSwAA

📲 Get Jalandhar News on Whatsapp 💬