[ludhiana-khanna] - ਬਾਰ ਐਸੋਸੀਏਸ਼ਨ ਦੀ ਨਵੀਂ ਬਣੀ ਟੀਮ ਦੀ ਹੋਈ ਤਾਜਪੋਸ਼ੀ

  |   Ludhiana-Khannanews

ਖੰਨਾ (ਮਾਲਵਾ)-ਬਾਰ ਐਸੋਸੀਏਸ਼ਨ ਜਗਰਾਓਂ ਦੀ ਬੀਤੇ ਦਿਨੀਂ ਹੋਈ ਚੋਣ ਦੌਰਾਨ ਬਣੀ ਨਵੀਂ ਟੀਮ ਦੀ ਅੱਜ ਤਾਜਪੋਸ਼ੀ ਮਾਣਯੋਗ ਜੱਜ ਆਰ. ਕੇ. ਸ਼ਰਮਾ, ਪ੍ਰਦੀਪ ਸਿੰਘਲ, ਕਰਨਵੀਰ ਮੱਜੂ, ਸ਼ਮਿੰਦਰ ਪਾਲ ਤੇ ਸ਼ੈਰਲ ਸੋਹੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਐਡ. ਗੁਰਤੇਜ ਸਿੰਘ ਗਿੱਲ, ਵਾਈਸ ਪ੍ਰਧਾਨ ਐਡ. ਰਜਿੰਦਰ ਸਿੰਘ ਸੰਧੂ ਅਤੇ ਸੈਕਟਰੀ ਐਡ. ਅਜੂ ਟੰਡਨ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਗੁਰਤੇਜ ਗਿੱਲ ਨੇ ਵੋਟਾਂ ਪਾ ਕੇ ਜਿਤਾਉਣ ਵਾਲੇ ਸਮੂਹ ਵਕੀਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗਾਂ ਕਰ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਜਲਦ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਐਡ. ਰਘਵੀਰ ਸਿੰਘ ਤੂਰ, ਐਡ. ਸੰਦੀਪ ਗੁਪਤਾ, ਐਡ. ਸੁਭਾਸ਼ ਚੰਦਰ, ਐਡ. ਅੰਕੁਸ਼ ਧੀਰ, ਐਡ. ਸਰਬਜੀਤ ਰੂੰਮੀ, ਐਡ. ਪ੍ਰੀਤਇੰਦਰ ਕੌਸ਼ਲ, ਐਡ. ਬਲਤੇਜ ਸਿੰਘ ਗਿੱਲ, ਐਡ. ਤਰਨਜੋਤ ਗਰੇਵਾਲ, ਐਡ. ਅਭਿਸ਼ੇਕ ਗਰਗ, ਐਡ. ਲਕਸ਼ ਕੱਕਡ਼, ਐਡ. ਅਮਰਜੋਤ ਤੂਰ, ਐਡ. ਪ੍ਰਿਤਪਾਲ ਸਿੰਘ, ਐਡ. ਅਮਰਜੀਤ ਸਿੰਘ ਲਾਂਬਾ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bpkE_wAA

📲 Get Ludhiana-Khanna News on Whatsapp 💬