[patiala] - ਸੁਆਮੀ ਮਹਾਦੇਵ ਜੀ ਵਲੋਂ ਧਰਮ ਤੇ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ : ਵਿਨੋਦ ਸ਼ਰਮਾ

  |   Patialanews

ਫਤਿਹਗੜ੍ਹ ਸਾਹਿਬ (ਰਾਜਕਮਲ)-ਬੱਸੀ ਪਠਾਣਾਂ ਦੇ ਡੇਰਾ ਸੱਚਖੰਡ ਦੁਆਰ ’ਚ ਜੈ ਮਾਂ ਮਿਸ਼ਨ ਦੇ ਮੁਖੀ ਮਹਾਮੰਡਲੇਸ਼ਵਰ ਮਹਾਦੇਵ ਜੀ ਦੀ ਅਗਵਾਈ ਹੇਠ ਮਨਾਏ ਜਾ ਰਹੇ ਵਿਸ਼ਾਲ ਪੱਧਰ ’ਤੇ ਨਵਰਾਤਰੇ ਮਹਾਉਤਸਵ ਦੇ ਚੌਥੇ ਦਿਨ ਵਿਨੋਦ ਸ਼ਰਮਾ ਵਲੋਂ ਪਰਿਵਾਰ ਸਮੇਤ ਮੰਤਰਾਂ ਦੇ ਉਚਾਰਨ ਦੇ ਨਾਲ ਵਿਦਵਾਨ ਬ੍ਰਾਹਮਣ ਵਿਨੈ ਸ਼ਾਸਤਰੀ ਵਲੋਂ ਮਾਤਾ ਕ੍ਰਿਸ਼ਮਾਂਡਾ ਦੀ ਪੂਜਾ ਕੀਤੀ ਗਈ। ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿਚ ਆਏ ਭਗਤਾਂ ਵਲੋਂ ਮਾਂ ਦੁਰਗਾ ਦੇ ਚਤੁਰਥ ਸਰੂਪ ਮਾਤਾ ਕ੍ਰਿਸ਼ਮਾਂਡਾ ਦੀ ਅਰਾਧਨਾ ਕਰਦਿਆਂ ਉਨ੍ਹਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ, ਉਥੇ ਵਿਸ਼ਾਲ ਰੂਪ ਨਾਲ ਸਜਾਏ ਗਏ ਡੇਰਾ ਸੱਚਖੰਡ ਦੁਆਰ ਸ੍ਰੀ ਊਸ਼ਾ ਮਾਤਾ ਮੰਦਰ ਵਿਚ ਜੈ ਮਾਂ ਪ੍ਰੇਮੀਆਂ ਵਲੋਂ ਵੀ ਮਾਂ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਨੋਦ ਸ਼ਰਮਾ ਨੇ ਕਿਹਾ ਕਿ ਹਿੰਦੂ ਧਰਮ ’ਚ ਨਵਰਾਤਰਿਆਂ ਦਾ ਵਿਸ਼ੇਸ਼ ਮਹੱਤਵ ਹੈ ਅਤੇ ਸ਼ਰਧਾਲੂ ਪੂਰੀ ਸ਼ਰਧਾ ਭਾਵਨਾ ਨਾਲ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਮਾਂ ਦੁਰਗਾ ਦੇ ਨੋ ਸਰੂਪਾਂ ਦੀ ਪੂਜਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਆਮੀ ਮਹਾਦੇਵ ਜੀ ਵਲੋਂ ਧਰਮ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਨਾਲ ਲੋਕਾਂ ’ਚ ਵੀ ਧਾਰਮਿਕ ਤੇ ਸਮਾਜਿਕ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਵਰਾਤਰਿਆਂ ਦੇ ਦਿਨਾਂ ਵਿਚ ਭਗਤਾਂ ਵਿਚ ਇੰਨਾ ਉਤਸ਼ਾਹ ਪਾਇਆ ਜਾਂਦਾ ਹੈ ਕਿ ਪੂਰਾ ਸ਼ਹਿਰ ਲਾਲ ਰੰਗ ਵਿਚ ਬਹੁਤ ਵਧੀਆ ਦਿਖਦਾ ਹੈ। ਇਸ ਦੌਰਾਨ ਵਿਦਵਾਨ ਬ੍ਰਾਹਮਣ ਵਿਨੈ ਸ਼ਾਸਤਰੀ ਨੇ ਵੀ ਕਿਹਾ ਕਿ ਨਵਰਾਤਰਿਆਂ ਦੇ ਇਨ੍ਹਾਂ 9 ਦਿਨਾਂ ’ਚ ਮਨੁੱਖ ਨੂੰ ਆਪਣੇ ਅੰਦਰ ਛੁਪੀਆਂ 9 ਬੁਰਾਈਆਂ ਦਾ ਤਿਆਗ ਕਰਨਾ ਚਾਹੀਦਾ ਅਤੇ ਚੰਗੇ ਕਰਮ ਕਰਨ ਦਾ ਨਿਸ਼ਚਾ ਕਰਨਾ ਚਾਹੀਦਾ ਹੈ। ਇਸ ਮੌਕੇ ਨਵਰਾਤਰੇ ਉਤਸਵ ਕਮੇਟੀ ਦੇ ਗੌਰਾ ਲਾਲ ਝਾਂਜੀ, ਖਜ਼ਾਨਚੀ ਸੁਨੀਲ ਰੈਣਾ, ਮੋਹਨ ਲਾਲ, ਐੱਮ. ਕੇ., ਰਮਨ ਗੁਪਤਾ, ਓਮ ਗੌਤਮ, ਅਸ਼ੋਕ ਗੌਤਮ, ਰਮੇਸ਼ ਗੁਪਤਾ, ਵਿਨੋਦ ਸ਼ਰਮਾ, ਸੁਸ਼ੀਲ ਗੁਪਤਾ, ਸ਼ਿਆਮ ਸੁੰਦਰ ਜਰਗਰ, ਦੁਸ਼ਯੰਤ ਸ਼ੁਕਲਾ, ਵਿਕਾਸ ਸ਼ਰਮਾ, ਪੂਰਨ ਸਿੰਘ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।

ਫੋਟੋ - http://v.duta.us/7wdRXgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BzU5vQAA

📲 Get Patiala News on Whatsapp 💬