[tarntaran] - ਕਲਰਕ ਬਾਰ ਐਸੋਸੀਏਸ਼ਨ ਪੱਟੀ ਦੇ ਧਨਵੰਤ ਪ੍ਰਧਾਨ ਬਣੇ

  |   Tarntarannews

ਤਰਨਤਾਰਨ (ਸੌਰਭ)-ਕਲਰਕ ਬਾਰ ਐਸੋਸੀਏਸ਼ਨ ਪੱਟੀ ਦੀ ਚੋਣ ਹੋਈ, ਜਿਸ ’ਚ ਧਨਵੰਤ ਸਿੰਘ ਨੂੰ ਸਰਬਸੰਮਤੀ ਨਾਲ ਕਲਰਕ ਬਾਰ ਐਸੋਸੀਏਸ਼ਨ ਪੱਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਤੇ ਸੈਕਟਰੀ ਗੁਰਜੀਤ ਸਿੰਘ ਨੂੰ ਚੁਣਿਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਕਲਰਕ ਵੀਰਾਂ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਚਾਨਣ ਸਿੰਘ ਸਾਬਕਾ ਪ੍ਰਧਾਨ ਕਲਰਕ ਬਾਰ ਐਸੋਸੀਏਸ਼ਨ ਪੱਟੀ, ਰਮਨ ਸ਼ਰਮਾ, ਮੋਨੂੰ, ਯਾਦਵਿੰਦਰ ਸਿੰਘ, ਮਨਜੀਤ ਸਿੰਘ, ਸੋਨੀ, ਬਲਵੰਤ ਸਿੰਘ, ਲਾਡੀ, ਜੱਜ ਸਿੰਘ, ਸੁਖਦੇਵ ਸਿੰਘ, ਰਾਜੀਵ ਸ਼ਰਮਾ, ਲੱਕੀ, ਪ੍ਰੇਮ, ਪੱਤਰਸ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਚਾਂਦ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਕਸ਼ਮੀਰ ਸਿੰਘ, ਮਨਦੀਪ ਸਿੰਘ ਤੇ ਹੋਰ ਵੀ ਕਈ ਕਲਰਕ ਹਾਜ਼ਰ ਸਨ। ਇਸ ਦੌਰਾਨ ਬਾਰ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਬਾਠ ਤੇ ਸੈਕਟਰੀ ਜੇ. ਐੱਸ. ਜੱਸਲ ਐਡਵੋਕੇਟ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ।

ਫੋਟੋ - http://v.duta.us/0zUYRwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fkX43AAA

📲 Get Tarntaran News on Whatsapp 💬