🤚ਕਾਂਗਰਸ 'ਚ ਕੋਈ ਬਗ਼ਾਵਤ ਨਹੀਂ, ਸਭ✊ਨੂੰ ਟਿਕਟ ਮੰਗਣ ਦਾ ਹੱਕ, ਸਾਰੇ ਇਕਜੁੱਟ 🗣ਹਨ: ਢਿੱਲੋਂ

  |   Punjabnews

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਰੋਡ ਸ਼ੋਅ ਕਰਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਬਗ਼ਾਵਤ ਨਹੀਂ ਹੈ। ਸਭ ਨੂੰ ਟਿਕਟ ਮੰਗਣ ਦਾ ਹੱਕ ਹੈ। ਹੁਣ ਸਾਰੇ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵੱਡੇ ਧੀਮਾਨ ਸਾਹਬ ਨਾਲ ਗੱਲ ਹੋ ਗਈ ਹੈ। ਪਾਰਟੀ ਨੇ ਸਰਵੇ ਕਰਕੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ ਹੈ।

ਇਸ ਮੌਕੇ ਗੱਡੀਆਂ ਦੇ ਲੰਮੇ ਕਾਫਲੇ ਦੇ ਰੂਪ ਵਿੱਚ ਕੇਵਲ ਢਿੱਲੋਂ ਨੇ ਬਰਨਾਲਾ ਤੋਂ ਰੋਡ ਸ਼ੋਅ ਸ਼ੁਰੂ ਕੀਤਾ। ਧੂਰੀ ਹੁੰਦਾ ਹੋਇਆ 35 ਕਿਲੋਮੀਟਰ ਲੰਮਾ ਰੋਡ ਸ਼ੋਅ ਸੰਗਰੂਰ ਜਾ ਕੇ ਸਮਾਪਤ ਹੋਇਆ। ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਗੱਡੀਆਂ ਸ਼ਾਮਲ ਸਨ। ਇੰਨੇ ਵੱਡੇ ਇਕੱਠ ਸਬੰਧੀ ਢਿੱਲੋਂ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਤੋਂ ਤੰਗ ਆ ਗਏ ਹਨ। ਇਸ ਲਈ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਦੇਸ਼ ਵਿੱਚੋਂ ਮੋਦੀ ਸਰਕਾਰ ਨੂੰ ਭਜਾਉਣਾ ਹੈ ਤੇ ਕਾਂਗਰਸ ਦੀ ਸਰਕਾਰ ਲਿਆਉਣਾ ਹੈ।

ਇਥੇ ਪਡ੍ਹੋ ਪੁਰੀ ਖਬਰ - http://v.duta.us/SD1l4AAA

📲 Get Punjab News on Whatsapp 💬