👤ਬੀਜੇਪੀ ਪ੍ਰਧਾਨ ਦੀ ਜ਼ੁਬਾਨ ਕੱਟਣ 😳ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ🗣 ਦਾ ਐਲਾਨ

  |   Punjabnews

ਹਿਮਾਚਲ ਵਿੱਚ ਬੀਜੇਪੀ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਕੀਤੀ ਵਿਵਾਦਿਤ ਟਿੱਪਣੀ ਬਾਅਦ ਸਿਆਸਤ ਗਰਮਾ ਗਈ ਹੈ। ਸਾਬਕਾ ਕਾਂਗਰਸ ਸਰਕਾਰ ਵਿੱਚ ਵਕੀਲ ਰਹੇ ਵਿਨੇ ਸ਼ਰਮਾ ਨੇ ਸੱਤੀ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਸੋਸ਼ਲ ਮੀਡੀਆ 'ਤੇ ਐਲਾਨ ਕਰ ਦਿੱਤਾ ਹੈ।

ਵਿਨੇ ਸ਼ਰਮਾ ਨੇ ਸੋਮਵਾਰ ਸ਼ਾਮੀਂ ਫੇਸਬੁਕ 'ਤੇ ਪੋਸਟ ਕੀਤੀ ਕਿ ਜੇ ਸਤਪਾਲ ਸੱਤੀ ਨੇ ਇਸ ਮਾਮਲੇ ਵਿੱਚ ਮੁਆਫੀ ਨਹੀਂ ਮੰਗੀ ਤਾਂ ਉਹ ਮੰਗਲਵਾਰ ਸਵੇਰੇ ਉਨ੍ਹਾਂ ਖਿਲਾਫ ਧਰਮਸ਼ਾਲਾ ਥਾਣੇ ਵਿੱਚ FIR ਦਰਜ ਕਰਵਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸੱਤੀ ਦੀ ਜ਼ੁਬਾਨ ਕੱਟ ਕੇ ਲਿਆਏਗਾ, ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।

ਇਸ ਦੇ ਕੁਝ ਮਿੰਟਾਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ 10 ਲੱਖ ਰੁਪਏ ਇਨਾਮ ਦੇਣ ਦੀ ਗੱਲ ਕਹਿ ਰਹੇ ਹਨ। ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦੀ ਪੋਸਟ ਵਾਇਰਲ ਹੋ ਗਈ। ਦੱਸ ਦੇਈਏ ਵਿਨੇ ਸ਼ਰਮਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਜ਼ਿਆਦਾਤਰ ਉਹ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਨ ਕਰਕੇ ਵਿਵਾਦਾਂ 'ਚ ਰਹਿੰਦੇ ਹਨ।

ਇਥੇ ਪਡ੍ਹੋ ਪੁਰੀ ਖਬਰ-http://v.duta.us/EF_ytwAA

📲 Get Punjab News on Whatsapp 💬